ਵਿਧਾਇਕ ਸਿੰਗਲਾ ਵੱਲੋਂ ਉਮੀਦਵਾਰ ਰੰਜਨਾ ਮਿੱਤਲ ਦੇ ਦਫ਼ਤਰ ਦਾ ਉਦਘਾਟਨ
ਨਗਰ ਕੌਂਸਲ ਚੋਣਾਂ ਨੂੰ ਲੈ ਕੇ
Publish Date: Sun, 17 May 2026 07:36 PM (IST)
Updated Date: Mon, 18 May 2026 04:13 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸੀ ਮੈਦਾਨ ਭਖਣ ਲੱਗਿਆ ਹੈ। ਵਿਧਾਇਕ ਡਾ. ਵਿਜੇ ਸਿੰਗਲਾ ਨੇ ਵਾਰਡ ਨੰਬਰ. 13 ਦੀ ਉਮੀਦਵਾਰ ਰੰਜਨਾ ਮਿੱਤਲ ਦੇ ਦਫ਼ਤਰ ਦਾ ਅੱਜ ਉਦਘਾਟਨ ਕੀਤਾ। ਇਸ ਦੌਰਾਨ ਵਿਧਾਇਕ ਡਾ. ਵਿਜੇ ਸਿੰਗਲਾ ਨੇ ਕਿਹਾ ਕਿ ਆਪ ਪਾਰਟੀ ਵੱਲੋਂ ਲਗਾਤਾਰ ਵਿਕਾਸ ਦੇ ਕਾਰਜ ਕਰਵਾਏ ਜਾ ਰਹੇ ਹਨ ਅਤੇ ਨਗਰ ਕੌਂਸਲ ਚੋਣਾਂ ’ਚ ਆਪ ਦੇ ਉਮੀਦਵਾਰਾਂ ਨੂੰ ਫਤਵਾ ਮਿਲੇਗਾ। ਉਮੀਦਵਾਰ ਰੰਜਨਾ ਮਿੱਤਲ ਦੇ ਪਤੀ ਅਮਨ ਮਿੱਤਲ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਪੰਜ ਸਾਲ ਆਪਣੀਆਂ ਕੋਸ਼ਿਸਾਂ ਪੂਰੀਆਂ ਵਾਰਡ ਲਈ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਵਾਰਡ ਵਾਸੀਆਂ ਤੋਂ ਅਪੀਲ ਕਰਦਿਆਂ ਵੋਟ ਦੀ ਅਪੀਲ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਭੁੱਚਰ ਵੀ ਅਤੇ ਹੋਰ ਆਪ ਆਗੂ ਮੌਜੂਦ ਸਨ।