ਬੁਢਲਾਡਾ ਨਗਰ ਕੌਂਸਲ ਚੋਣਾਂ ’ਚ 30320 ਵੋਟਰ ਪਾਉਣਗੇ ਵੋਟਾਂ
ਬੁਢਲਾਡਾ ’ਚ ਹੋਣ ਵਾਲੀਆਂ
Publish Date: Tue, 12 May 2026 06:33 PM (IST)
Updated Date: Wed, 13 May 2026 04:07 AM (IST)

ਚਤਰ ਸਿੰਘ, ਪੰਜਾਬੀ ਜਾਗਰਣ, ਮਾਨਸਾ : ਬੁਢਲਾਡਾ ’ਚ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਸਬੰਧੀ ਤਿਆਰੀਆ ਮੁਕੰਮਲ ਕਰ ਲਈਆਂ ਗਈਆਂ ਹਨਂ। ਇਹ ਜਾਣਕਾਰੀ ਐੱਸਡੀਐੱਮ ਕਮ ਰਿਟਰਨਿੰਗ ਅਫ਼ਸਰ ਗਗਨਦੀਪ ਸਿੰਘ ਨੇ ਦਿੱਤੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ 19 ਵਾਰਡਾਂ ‘ਚ ਚੋਣਾਂ 26 ਮਈ ਨੂੰ ਪੈਣਗੀਆਂ। ਇਸ ਦੌਰਾਨ 13 ਅਤੇ 16 ਮਈ ਤੱਕ ਚਾਹਵਾਨ ਉਮੀਦਵਾਰ ਆਪਣੇ ਕਾਗਜ਼ ਦਫ਼ਤਰ ਵਿਖੇ ਜਮ੍ਹਾਂ ਕਰਵਾ ਸਕਦੇ ਹਨ। 18 ਤਾਰੀਖ ਨੂੰ ਸਕਰੂਟਨੀ ਹੋਵੇਗੀ ਅਤੇ 19 ਮਈ ਨੂੰ ਉਮੀਦਵਾਰ ਆਪਣੇ ਕਾਗਜ਼ ਵਾਪਸ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੋਟੀਫ਼ਿਕੇਸ਼ਨ ਅਨੁਸਾਰ ਵਾਰਡ ਅਨੁਸੂਚਿਤ ਜਾਤੀ ਔਰਤਾਂ ਲਈ ਰਾਖਵੇਂ ਵਾਰਡ ਨੰਬਰ. 3, 9, 19, ਅਨੁਸੂਚਿਤ ਜਾਤੀ ਲਈ ਵਾਰਡ ਨੰਬਰ. 6, 8, 18, ਔਰਤਾਂ ਜਨਰਲ ਵਰਗ ਲਈ ਵਾਰਡ ਨੰਬਰ. 5, 7, 11 , 13, 15, 17 ਅਤੇ ਜਨਰਲ ਵਰਗ ਲਈ ਵਾਰਡ ਨੰਬਰ. 2, 4, 10, 12, 14। 16 ਹੋਣਗੇ, ਜਦੋਂਕਿ ਵਾਰਡ-1 ਪੱਛੜੀ ਸ਼੍ਰੇਣੀ ਲਈ ਰਿਜ਼ਰਵ ਰੱਖਿਆ ਗਿਆ ਹੈ। ਇੰਨ੍ਹਾਂ ਚੋਣਾਂ |ਚ ਬੁਢਲਾਡਾ ਸ਼ਹਿਰ ਨਾਲ ਸਬੰਧਤ 30 ਹਜ਼ਾਰ 320 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ। ਇਸ ਵਿੱਚ 15 ਹਜ਼ਾਰ 8 ਸੌ 11 ਮਰਦ, 14 ਹਜ਼ਾਰ 507 ਔਰਤਾਂ ਅਤੇ ਦੋ ਥਰਡ ਜ਼ੈਂਡਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸੰਵੇਦਨਸ਼ੀਲ ਅਤੇ ਅਤੀ ਸੰਵੇਦਨਸ਼ੀਲ ਬੂਥਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਤੋਂ ਬਚਾਅ ਹੋ ਸਕੇ।