ਨਗਰ ਕੌਂਸਲ ਅਤੇ ਨਗਰ ਪੰਚਾਇਤ

-‘ਆਪ’ ਦੇ 69, ਕਾਂਗਰਸ ਦੇ 36, ਸ਼੍ਰੋਮਣੀ ਅਕਾਲੀ ਦਲ ਦੇ 44, ਭਾਜਪਾ ਦੇ 35, ਬਸਪਾ ਦੇ 6 ਤੇ 118 ਅਜ਼ਾਦ ਉਮੀਦਵਾਰ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਦਾ ਮਾਹੌਲ ਬਣਦਾ ਜਾ ਰਿਹਾ ਹੈ। ਸਿਆਸੀ ਪਾਰਟੀਆਂ ਨੂੰ ਉਮੀਦਵਾਰ ਲੱਭਣ ’ਚ ਕਾਫ਼ੀ ਔਖ ਹੋਈ ਤੇ ਸੱਤਾਧਾਰੀ ਪਾਰਟੀ ਸਮੇਤ ਹੋਰਨਾਂ ਪਾਰਟੀਆਂ ਕਈ ਵਾਰਡਾਂ ’ਚ ਆਪਣੇ ਕੌਂਸਲਰ ਖੜ੍ਹੇ ‘ਚ ਨਾਕਾਮ ਰਹੀਆਂ ਹਨ। ਹਾਲਾਂਕਿ ਇਨ੍ਹਾਂ ਚੋਣਾਂ ਦਾ ਮਾਹੌਲ ਬਣ ਗਿਆ ਹੈ। ਜੇਕਰ ਗੱਲ ਕੀਤੀ ਜਾਵੇ ਤਾਂ ਮਾਨਸਾ ਜ਼ਿਲ੍ਹੇ ਦੀਆਂ ਤਿੰਨ ਨਗਰ ਕੌਂਸਲ ਮਾਨਸਾ, ਬੁਢਲਾਡਾ, ਬਰੇਟਾ ਤੇ ਦੋ ਨਗਰ ਪੰਚਾਇਤ ਬੋਹਾ ਤੇ ਜੋਗਾ ਦੇ ਕੁੱਲ੍ਹ 85 ਵਾਰਡਾਂ ਲਈ ਕੁੱਲ੍ਹ 308 ਉਮੀਦਵਾਰ ਚੋਣ ਮੈਦਾਨ ’ਚ ਹਨ। ਇਨ੍ਹਾਂ ਵਿੱਚੋਂ ‘ਆਪ’ ਦੇ 69, ਕਾਂਗਰਸ ਦੇ 36, ਸ਼੍ਰੋਮਣੀ ਅਕਾਲੀ ਦਲ ਦੇ 44, ਭਾਜਪਾ ਦੇ 35, ਬਸਪਾ ਦੇ 6 ਤੇ 118 ਆਜ਼ਾਦ ਉਮੀਦਵਾਰ ਚੋਣ ਮੈਦਾਨ ’ਚ ਹਨ। ਨਗਰ ਕੌਂਸਲ ਮਾਨਸਾ ਦੇ 27 ਵਾਰਡਾਂ ਲਈ 120 ਉਮੀਦਵਾਰ, ਨਗਰ ਕੌਂਸਲ ਬੁਢਲਾਡਾ ਦੇ 19 ਵਾਰਡਾਂ ਲਈ 70 ਉਮੀਦਵਾਰ, ਨਗਰ ਕੌਂਸਲ ਬਰੇਟਾ ਦੇ 13 ਵਾਰਡਾਂ ਲਈ 44 ਉਮੀਦਵਾਰ, ਨਗਰ ਪੰਚਾਇਤ ਬੋਹਾ ਦੇ 13 ਵਾਰਡਾਂ ਲਈ 44 ਉਮੀਦਵਾਰ ਤੇ ਨਗਰ ਪੰਚਾਇਤ ਜੋਗਾ ਦੇ 13 ਵਾਰਡਾਂ ਲਈ 30 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ‘ਆਪ’ ਦੇ ਮਾਨਸਾ ਨਗਰ ਕੌਂਸਲ ਲਈ 24 ਉਮੀਦਵਾਰ, ਨਗਰ ਕੌਂਸਲ ਬੁਢਲਾਡਾ ਲਈ 17 ਉਮੀਦਵਾਰ, ਨਗਰ ਕੌਂਸਲ ਬਰੇਟਾ ਲਈ 6 ਉਮੀਦਵਾਰ, ਨਗਰ ਪੰਚਾਇਤ ਬੋਹਾ ਲਈ 13 ਉਮੀਦਵਾਰ, ਨਗਰ ਪੰਚਾਇਤ ਜੋਗਾ ਲਈ 9 ਉਮੀਦਵਾਰ ਕੁੱਲ੍ਹ 69 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜੇਕਰ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਨਗਰ ਕੌਂਸਲ ਮਾਨਸਾ ਲਈ 21 ਉਮੀਦਵਾਰ, ਬੁਢਲਾਡਾ ਨਗਰ ਕੌਂਸਲ ਲਈ 11 ਉਮੀਦਵਾਰ, ਨਗਰ ਪੰਚਾਇਤ ਬੋਹਾ ਲਈ 4 ਉਮੀਦਵਾਰ (ਕੁੱਲ੍ਹ 36) ਉਮੀਦਵਾਰ ਹਨ। ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਨਗਰ ਕੌਂਸਲ ਮਾਨਸਾ ਲਈ 26 ਉਮੀਦਵਾਰ, ਨਗਰ ਕੌਂਸਲ ਬੁਢਲਾਡਾ ਲਈ 12 ਉਮੀਦਵਾਰ, ਨਗਰ ਪੰਚਾਇਤ ਬੋਹਾ ਲਈ 6 ਉਮੀਦਵਾਰ (ਕੁੱਲ੍ਹ 44) ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਜੇਕਰ ਭਾਜਪਾ ਦੀ ਗੱਲ ਕਰੀਏ ਤਾਂ ਨਗਰ ਕੌਂਸਲ ਮਾਨਸਾ ਲਈ 22 ਉਮੀਦਵਾਰ , ਨਗਰ ਕੌਂਸਲ ਬੁਢਲਾਡਾ ਲਈ 9 ਉਮੀਦਵਾਰ ਤੇ ਨਗਰ ਕੌਂਸਲ ਬਰੇਟਾ ਲਈ 2 ਉਮੀਦਵਾਰ, ਨਗਰ ਪੰਚਾਇਤ ਬੋਹਾ ਲਈ 2 ਉਮੀਦਵਾਰ (ਕੁੱਲ੍ਹ 35) ਚੋਣ ਮੈਦਾਨ ਵਿੱਚ ਹਨ। ਜੇਕਰ ਬਹੁਜਨ ਸਮਾਜ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਨਗਰ ਕੌਂਸਲ ਮਾਨਸਾ ਲਈ 2 ਉਮੀਦਵਾਰ, ਬੁਢਲਾਡਾ ਲਈ 2 ਤੇ ਨਗਰ ਪੰਚਾਇਤ ਜੋਗਾ ‘ਚ 2 ਉਮੀਦਵਾਰ ਚੋਣ ਮੈਦਾਨ ਕੁੱਲ 6 ਉਮੀਦਵਾਰ ਹਨ। ਜੇਕਰ ਅਜ਼ਾਦ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਨਗਰ ਕੌਂਸਲ ਮਾਨਸਾ ਵਿੱਚ 25 ਆਜ਼ਾਦ ਉਮੀਦਵਾਰ, ਨਗਰ ਕੌਂਸਲ ਬੁਢਲਾਡਾ ਲਈ 19 ਆਜ਼ਾਦ ਉਮੀਦਵਾਰ ਤੇ ਨਗਰ ਕੌਂਸਲ ਬਰੇਟਾ ਲਈ 26 ਆਜ਼ਾਦ ਉਮੀਦਵਾਰ, ਨਗਰ ਪੰਚਾਇਤ ਜੋਗਾ ਲਈ 19 ਉਮੀਦਵਾਰ ਕੁੱਲ੍ਹ 118 ਅਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਨ੍ਹਾਂ ਉਮੀਦਵਾਰਾਂ ਵੱਲੋਂ ਹੁਣ ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਦਾ ਮਾਹੌਲ ਭਖਾਇਆ ਜਾਣ ਲੱਗਾ ਤੇ ਘਰ-ਘਰ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਕਈ ਜਗ੍ਹਾ ‘ਤੇ ਪਾਰਟੀਆਂ ਆਪਣੇ ਉਮੀਦਵਾਰ ਖੜ੍ਹੇ ਕਰਨ ’ਚ ਨਾਕਾਮਯਾਬ ਰਹੀਆਂ ਹਨ।