ਨਹਿਰ ’ਚ ਮਾਰ ਕੇ ਸੁੱਟਣ ਦੇ ਦੋਸ਼ ਤਹਿਤ ਦੋ ’ਤੇ ਕੇਸ ਦਰਜ
ਨਹਿਰ ’ਚ ਮਾਰ ਕੇ ਸੁੱਟਣ ਦੇ
Publish Date: Mon, 27 Apr 2026 07:34 PM (IST)
Updated Date: Tue, 28 Apr 2026 04:11 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਨਹਿਰ ’ਚ ਮਾਰ ਕੇ ਸੁੱਟਣ ਦੇ ਦੋਸ਼ ’ਚ ਥਾਣਾ ਸਦਰ ਮਾਨਸਾ ਪੁਲਿਸ ਨੇ ਅਣਪਛਾਤੇ ਸਮੇਤ ਦੋ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਏਐਸਆਈ ਮੱਖਣ ਸਿੰਘ ਨੇ ਦੱਸਿਆ ਕਿ ਭੈਣੀਬਾਘਾ ਪੁਲ ਦੇ ਨੇੜੇ ਨਹਿਰ ਵਿੱਚੋਂ ਨੌਜਵਾਨ ਜੱਸੀ ਰਾਮ ਦੀ ਲਾਸ਼ ਮਿਲੀ ਸੀ। ਇਸ ਮਾਮਲੇ ’ਚ ਮੁਦੱਈ ਮਹਿੰਦਰ ਰਾਮ ਵਾਸੀ ਭਾਈ ਦੇਸਾ ਦੁਆਰਾ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਸ ਦੇ ਲੜਕੇ ਜੱਸੀ ਰਾਮ ਨੂੰ 23 ਅਪ੍ਰੈਲ 2026 ਦੀ ਸ਼ਾਮ ਨੂੰ ਕੁਲਦੀਪ ਰਾਮ ਅਤੇ ਇੱਕ ਹੋਰ ਨਾਮਾਲੂਮ ਵਿਅਕਤੀ ਲੈ ਗਏ। ਇਸ ਦੇ ਬਾਅਦ ਉਹ ਘਰ ਵਾਪਸ ਨਹੀਂ ਆਇਆ। ਉਸ ਦੀ ਲਾਸ਼ ਨਹਿਰ ’ਚੋਂ ਮਿਲੀ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਉਕਤ ਕੁਲਦੀਪ ਰਾਮ ਤੇ ਅਣਪਛਾਤੇ ਨੇ ਘਰੋਂ ਲਿਜਾ ਕੇ ਜੱਸੀ ਨੂੰ ਮਾਰ ਨਹਿਰ ਵਿੱਚ ਸੁੱਟਿਆ ਹੈ। ਜਾਂਚ ਅਧਿਕਾਰੀ ਏਐੱਸਆਈ ਮੱਖਣ ਸਿੰਘ ਨੇ ਦੱਸਿਆ ਕਿ ਇਸ ਮਾਮਲੇ ‘ਚ ਮ੍ਰਿਤਕ ਜੱਸੀ ਰਾਮ ਦੇ ਪਿਤਾ ਮਹਿੰਦਰ ਰਾਮ ਦੇ ਬਿਆਨਾਂ ‘ਤੇ ਮੁਲਜ਼ਮ ਕੁਲਦੀਪ ਰਾਮ ਅਤੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।