ਜੁਗਾੜੂ ਰੇਹੜੀਆਂ ਵਾਲਿਆਂ ’ਤੇ ਮਾਮਲਾ ਦਰਜ
ਮੋਟਰਸਾਈਕਲ ਪਿੱਛੇ
Publish Date: Mon, 11 May 2026 05:12 PM (IST)
Updated Date: Tue, 12 May 2026 04:15 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ : ਮੋਟਰਸਾਈਕਲ ਪਿੱਛੇ ਦੋ ਟਾਇਰੀ ਰੇਹੜੀਆਂ ਬਣਾ ਕੇ ਫਿੱਟ ਕਰਕੇ ਦੇਣ ਵਾਲੇ ‘ਤੇ ਥਾਣਾ ਸਿਟੀ 1 ਮਾਨਸਾ ਪੁਲਿਸ ਨੇ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਏਐੱਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਇਤਲਾਹ ਮਿਲੀ ਸੀ ਕਿ ਮਨਜੀਤ ਸਿੰਘ ਉਕਤ ਦੀ ਵਰਕਸ਼ਾਪ ਹੈ। ਇਹ ਮੋਟਰਸਾਈਕਲ ਦੇ ਮਗਰ ਦੋ ਟਾਇਰੀ ਰੇਹੜੀਆਂ ਫਿਟ ਕਰਕੇ ਸਾਮਾਨ ਦੀ ਢੋਆ-ਢੁਆਈ ਲਈ ਤਿਆਰ ਕਰਕੇ ਅੱਗੇ ਲੋਕਾਂ ਨੂੰ ਦਿੰਦਾ ਹੈ। ਇਸ ਕਰਕੇ ਵਹੀਕਲ ਚਲਾਉਣ ਵਾਲੇ ਆਮ ਰਾਹਗੀਰਾਂ ਦੀ ਜਾਨ ਨੂੰ ਖ਼ਤਰਾ ਪੈਦਾ ਹੁੰਦਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ‘ਚ ਮਨਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।