ਪਾਣੀ ਦੇਣ ਤੋਂ ਨਾਂਹ ਕਰਨ ’ਤੇ ਵਿਅਕਤੀ ਦੀ ਕੁੱਟਮਾਰ
ਮੋਟਰ ਦਾ ਪਾਣੀ ਦੇਣ
Publish Date: Mon, 27 Apr 2026 06:40 PM (IST)
Updated Date: Tue, 28 Apr 2026 04:11 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮੋਟਰ ਦਾ ਪਾਣੀ ਦੇਣ ਤੋਂ ਨਾਂਹ ਕਰਨ ਦੀ ਰੰਜਿਸ਼ ਤਹਿਤ ਇਕ ਵਿਅਕਤੀ ਦੀ ਕੁੱਟਮਾਰ ਕਰਨ ਦੇ ਮਾਮਲੇ ‘ਚ ਥਾਣਾ ਜੋਗਾ ਪੁਲਿਸ ਨੇ ਤਿੰਨ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਏਐਸਆਈ ਭੁਪਿੰਦਰ ਸਿੰਘ ਨੇ ਦੱਸਿਆ ਕਿ ਮੁਦੱਈ ਰਾਜ ਕੁਮਾਰ ਵਾਸੀ ਅਲੀਸ਼ੇਰ ਕਲਾਂ ਅਨੁਸਾਰ ਬੰਟੂ ਰਾਮ, ਬਲਜਿੰਦਰ ਕੁਮਾਰ ਅਤੇ ਭਰਥਰੀ ਵਾਸੀ ਅਲੀਸ਼ੇਰ ਕਲਾਂ ਨੂੰ ਪਹਿਲਾਂ ਮੈਂ ਆਪਣੀ ਮੋਟਰ ਦਾ ਪਾਣੀ ਵਰਤੋਂ ਲਈ ਦਿੰਦਾ ਸੀ। ਮੁਦੱਈ ਨੇ ਦੱਸਿਆ ਕਿ ਪਰ ਹੁਣ ਉਸ ਨੇ ਮੋਟਰ ਦਾ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਮੁਦੱਈ ਨੇ ਦੱਸਿਆ ਕਿ ਇਸ ਕਰਕੇ ਦੋਸ਼ੀਆਂ ਨੇ ਉਸ ਦੀ ਕੁੱਟਮਾਰ ਕੀਤੀ ਹੈ। ਜਾਂਚ ਅਧਿਕਾਰੀ ਏਐਸਆਈ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ‘ਚ ਬੰਟੂ ਰਾਮ, ਬਲਜਿੰਦਰ ਕੁਮਾਰ ਅਤੇ ਭਰਥਰੀ ਵਾਸੀ ਅਲੀਸ਼ੇਰ ਕਲਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।