5 ਕਿੱਲੋ 55 ਗ੍ਰਾਮ ਅਫ਼ੀਮ ਸਣੇ ਇਕ ਕਾਬੂ
5 ਕਿੱਲੋ 55 ਗ੍ਰਾਮ ਅਫ਼ੀਮ ਸਮੇਤ
Publish Date: Fri, 08 May 2026 06:24 PM (IST)
Updated Date: Sat, 09 May 2026 04:09 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : 5 ਕਿੱਲੋ 55 ਗ੍ਰਾਮ ਅਫ਼ੀਮ ਸਮੇਤ ਇਕ ਨੂੰ ਥਾਣਾ ਸਿਟੀ ਬੁਢਲਾਡਾ ਪੁਲਿਸ ਨੇ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਏਐੱਸਆਈ ਸਵਰਨ ਕੌਰ ਨੇ ਦੱਸਿਆ ਕਿ ਜਦ ਪੁਲਿਸ ਗਸ਼ਤ ਕਰ ਰਹੀ ਸੀ ਤਾਂ ਲਿੰਕ ਸੜਕ ਪਿੰਡ ਰੱਲੀ ਵਾਲੀ ਬਾ ਹੱਦ ਬੁਢਲਾਡਾ ’ਤੇ ਚਰਨਜੀਤ ਸਿੰਘ ਵਾਸੀ ਖੰਜਨਨਗਰ ਝਾਲਾ ਖੰਜਨ ਨਗਰ ਪੀਰੀ ਉਤਰ ਪ੍ਰਦੇਸ਼ ਹਾਲ ਆਬਾਦ ਸੁੰਦਰ ਨਗਰ ਸਿਟੀ ਬੁਢਲਾਡਾ ਨੂੰ ਰੋਕਿਆ ਗਿਆ ਤੇ ਤਲਾਸ਼ੀ ਲਈ। ਉਸ ਕੋਲੋਂ 5 ਕਿੱਲੋ 55 ਗ੍ਰਾਮ ਅਫ਼ੀਮ ਬਰਾਮਦ ਕੀਤੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਚਰਨਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।