ਕਿੱਕ ਬਾਕਸਿੰਗ ਦੇ ਮੈਟਾਂ ਲਈ ਵਿਧਾਇਕ ਵੱਲੋਂ 2 ਲੱਖ ਦੀ ਮਦਦ
ਦਸ਼ਮੇਸ਼ ਸਪੋਰਟਸ ਐਂਡ ਵੈਲਫੇਅਰ ਕਲੱਬ
Publish Date: Tue, 28 Apr 2026 07:07 PM (IST)
Updated Date: Wed, 29 Apr 2026 04:14 AM (IST)
ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ : ਦਸ਼ਮੇਸ਼ ਸਪੋਰਟਸ ਐਂਡ ਵੈਲਫੇਅਰ ਕਲੱਬ ਬੁਢਲਾਡਾ ਵੱਲੋਂ ਇੱਕ ਕਿੱਕ ਬਾਕਸਿੰਗ ਦੀ ਟੀਮ ਤਿਆਰ ਕਰਕੇ ਪਹਿਲਾਂ ਹੀ ਪੰਜਾਬ ਲੈਵਲ ਤੇ ਖੇਡ ਚੁੱਕੀ ਹੈ ਤੇ ਹੁਣ ਇੰਡੀਆ ਲੈਵਲ ਦੀ ਤਿਆਰੀ ਕਰ ਰਹੀ ਹੈ। ਦਸ਼ਮੇਸ਼ ਸਪੋਰਟਸ ਐਂਡ ਵੈਲਫ਼ੇਅਰ ਕਲੱਬ ਦੇ ਨੁਮਾਇੰਦਿਆਂ ਵੱਲੋਂ ਕਿੱਕ ਬਾਕਸਿੰਗ ਖਿਡਾਰੀਆਂ ਲਈ ਦੇ ਮੈਟਾਂ ਦੀ ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਤੋਂ ਮੰਗ ਕੀਤੀ ਗਈ ਸੀ, ਇਸ ਮੰਗ ਨੂੰ ਪੂਰ ਚੜ੍ਹਾਉਂਦਿਆਂ ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ 2 ਲੱਖ ਮਾਰਕਿਟ ਕਮੇਟੀ ਬੁਢਲਾਡਾ ਦੇ ਚੈਅਰਮੈਨ ਸਤੀਸ਼ ਕੁਮਾਰ ਸਿੰਗਲਾ ਰਾਹੀਂ ਦੋ ਲੱਖ ਰੁਪਏ ਭੇਜੇ ਗਏ। ਇਸ ਮੌਕੇ ਕਲੱਬ ਦੇ ਪ੍ਰਿਤਪਾਲ ਸਿੰਘ ਅਤੇ ਨੁਮਾਇੰਦਿਆਂ ਵੱਲੋਂ ਵਿਧਾਇਕ ਬੁੱਧ ਰਾਮ ਅਤੇ ਮਾਰਕੀਟ ਕਮੇਟੀ ਬੁਢਲਾਡਾ ਦੇ ਚੇਅਰਮੈਨ ਸਤੀਸ਼ ਕੁਮਾਰ ਸਿੰਗਲਾ ਦਾ ਇਹ ਮੈਟਾਂ ਲਈ ਮਦਦ ਕਰਨ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਗਿਆਨ ਸਿੰਘ ਗਿੱਲ, ਜਰਨੈਲ ਸਿੰਘ ਨੰਬਰਦਾਰ, ਗੁਰਪ੍ਰੀਤ ਸਿੰਘ ਵਿਰਕ, ਕਰਨੈਲ ਦਾਸ ਬੈਰਾਗੀ, ਜਗਤਾਰ ਸਿੰਘ, ਕੁਲਦੀਪ ਸੀਮਾਰ, ਰਾਜ ਕਰਨ ਸਿੰਘ, ਜਗਜੀਤ ਸਿੰਘ ਰੱਲੀ, ਗੁਰਪ੍ਰੀਤ ਸਿੰਘ ਵਿਰਕ ਅਤੇ ਕੋਚ ਪ੍ਰਿਤਪਾਲ ਸਿੰਘ ਬੇਅੰਤ ਸਿੰਘ ਅਤੇ ਰਿਸ਼ੀ ਸਿੰਘ ਨੇ ਫੁੱਲਾਂ ਦੇ ਹਾਰ ਨਾ ਕੇ ਚੈਅਰਮੈਨ ਦਾ ਸਨਮਾਨ ਕੀਤਾ ਮੋਜੂਦ ਸਨ।