ਵਿਧਾਇਕ ਬਣਾਂਵਾਲੀ ਨੇ ਸੜਕ ਦਾ ਰੱਖਿਆ ਨੀਂਹ ਪੱਥਰ
ਸਰਦੂਲਗੜ੍ਹ ਦੇ ਸਰਸਾ ਕੈਂਚੀਆਂ ਤੋਂ ਬਲਰਾਜ
Publish Date: Wed, 20 May 2026 06:42 PM (IST)
Updated Date: Thu, 21 May 2026 04:07 AM (IST)
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ
ਸਰਦੂਲਗੜ੍ਹ ਦੇ ਸਰਸਾ ਕੈਂਚੀਆਂ ਤੋਂ ਬਲਰਾਜ ਸਿੰਘ ਭੂੰਦੜ ਮੈਮੋਰੀਅਲ ਕਾਲਜ ਰੋਡ ਤੱਕ ਜਾਂਦੇ 99 ਫੁੱਟੇ ਕੱਚੇ ਰਾਹ ’ਤੇ ਇਕ ਕਰੋੜ ਦਸ ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਆਪਣੇ ਕਰ ਕਮਲਾਂ ਨਾਲ ਰੱਖਿਆ। ਇਸ ਮੌਕੇ ਬਣਾਂਵਾਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਮੁੱਖ ਰੱਖਦਿਆਂ ਪਿਛਲੇ ਲੰਬੇ ਸਮੇਂ ਤੋਂ ਅੱਧ ਵਿਚਾਲੇ ਲਟਕ ਰਹੇ ਕੱਚੇ ਰਸਤੇ ਤੇ ਸੜਕ ਬਣਾਉਣ ਦਾ ਕੰਮ ਅੱਜ ਸ਼ੁਰੂ ਕਰਵਾ ਦਿੱਤਾ ਗਿਆ ਹੈ ਇਹ ਡੇਢ ਕਿਲੋਮੀਟਰ ਲੰਬੀ ਸੜਕ ਇਹ ਡੇਢ ਕਿਲੋਮੀਟਰ ਲੰਬੀ ਸੜਕ ਇਕ ਕਰੋੜ 10 ਲੱਖ ਦੀ ਲਾਗਤ ਨਾਲ ਬਣਨ ਜਾ ਰਹੀ ਹੈ ਇਸ ਸੜਕ ਦੇ ਬਣਨ ਨਾਲ ਏਰੀਏ ਦੇ ਖਾਸ ਕਰ ਖੈਰਾ ਕਰੰਡੀ ਜਾਣ ਆਉਣ ਵਾਲੇ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ, ਇਹ ਸੜਕ 35 ਫੁੱਟ ਚੌੜੀ ਬਣੇਗੀ। ਉਨ੍ਹਾਂ ਕਿਹਾ ਕਿ ਉਹ ਇਲਾਕੇ ਵਿੱਚ ਵਿਕਾਸ ਕਾਰਜਾਂ ਲਈ ਲੱਗੇ ਹੋਏ ਹਨ ਸ਼ਹਿਰ ਦੀਆਂ ਮੁੱਖ ਸੜਕਾਂ ’ਤੇ 6.50 ਕਰੋੜ ਰੁਪਏ ਦੀ ਲਾਗਤ ਨਾਲ ਪਰਿਮਿਕਸ ਪਾਉਣ ਦਾ ਕੰਮ ਜਲਦੀ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਸਿਰਸਾ ਕੈਚੀਆਂ ਏਰੀਆ ਵਿਚ ਪਹਿਲਾਂ ਲਗਭਗ 6 ਕਰੋੜ ਰੁਪਏ ਦੀ ਲਾਗਤ ਨਾਲ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਪਾਈਆਂ ਗਈਆਂ ਹਨ ਅਤੇ ਹੁਣ ਏਰੀਏ ਵਿੱਚ ਸੀਵਰੇਜ ਦੀ ਸਮੱਸਿਆ ਦਾ ਹੱਲ ਕਰਨ ਲਈ ਜਲਦੀ ਹੀ ਸੀਵਰੇਜ ਪਾਇਆ ਜਾਵੇਗਾ, ਜਿਸ ਲਈ 15 ਕਰੋੜ ਰੁਪਏ ਦੀ ਰਾਸ਼ੀ ਦਾ ਟੈਂਡਰ ਜਲਦੀ ਹੀ ਲਾ ਦਿੱਤਾ ਜਾਵੇਗਾ। ਉਸ ਤੋ ਬਾਅਦ ਗਲੀਆਂ ਨਾਲੀਆਂ ਪੱਕੀਆਂ ਕਰਨ ਦਾ ਕੰਮ ਵੀ ਸ਼ੁਰੂ ਕਰਵਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਸ਼ਹਿਰੀ ਪ੍ਰਧਾਨ ਵੀਨਾ ਰਾਣੀ ਦੇ ਪਤੀ ਪ੍ਰੇਮ ਗਰਗ, ਕੌਂਸਲਰ ਵਿਰਸਾ ਸਿੰਘ, ਨਵਿੰਦਰ ਸਿੰਘ, ਸੁਖਜੀਤ ਸਿੰਘ ਬੱਬਰ, ਰੇਸ਼ਮ ਸਿੰਘ, ਭਜਨ ਸਿੰਘ, ਦੀਪ ਸੰਧੂ, ਬਲਾਕ ਪ੍ਰਧਾਨ ਆਤਮ ਪ੍ਰਕਾਸ਼ ਲੱਛੀ, ਆਪ ਆਗੂ ਮਲਕੀਤ ਕੌਰ, ਆੜ੍ਹਤੀ ਯੂਨੀਅਨ ਦੇ ਪ੍ਰਧਾਨ ਦਰਸ਼ਨ ਮਿੱਤਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਪ ਪਾਰਟੀ ਦੇ ਵਰਕਰ ਹਾਜ਼ਰ ਸਨ।