ਚੋਰ ਹਵਾਈ ਫ਼ਾਇਰ ਕਰ ਹੋਏ ਫ਼ਰਾਰ
ਮਿੱਲ ‘ਚ ਚੋਰੀ ਕਰਨ ਦੀ
Publish Date: Sat, 25 Apr 2026 07:21 PM (IST)
Updated Date: Sun, 26 Apr 2026 04:16 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮਿੱਲ ’ਚ ਚੋਰੀ ਕਰਨ ਦੀ ਨੀਅਤ ਨਾਲ ਆਏ ਆਏ ਚੋਰ ਹਵਾਈ ਫ਼ਾਇਰ ਕਰ ਕੇ ਫ਼ਰਾਰ ਹੋ ਗਏ। ਇਸ ਮਾਮਲੇ ’ਚ ਥਾਣਾ ਸਦਰ ਮਾਨਸਾ ਦੀ ਪੁਲਿਸ ਨੇ ਨਾਮਾਲੂਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਏਐਸਆਈ ਮੱਖਣ ਸਿੰਘ ਨੇ ਦੱਸਿਆ ਕਿ ਰਾਹੁਲ ਕੁਮਾਰ ਵਾਸੀ ਅਬੂਬ ਸ਼ਹਿਰ ਡੱਬਵਾਲੀ ਸਦਰ ਸਿਰਸਾ ਹਰਿਆਣਾ ਦੁਆਰਾ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਹ ਜੀਐੱਫਐੱਸ ਸਕਿਉਰਟੀ ਅਧੀਨ ਸਤਲੁਜ ਸਪਿੰਨਟੈਕਸ ਮਿੱਲ ਬਾਹਦ ਪਿੰਡ ਗੇਹਲੇ ਵਿਖੇ ਉਸ ਨਾਲ ਕਰੀਬ 7 ਸਕਿਉਰਟੀ ਗਾਰਡ ਮਿੱਲ ਦੀ ਸਕਿਉਰਟੀ ਕਰਦੇ ਹਨ। 24 ਅਪ੍ਰੈਲ 2026 ਦੀ ਦਰਮਿਆਨੀ ਰਾਤ ਨੂੰ ਵਕਤ ਕਰੀਬ 3.30 ਵਜੇ 4-5 ਅਣਪਛਾਤੇ ਵਿਅਕਤੀ ਚੋਰੀ ਕਰਨ ਦੀ ਨੀਅਤ ਨਾਲ ਫੈਕਟਰੀ ਅੰਦਰ ਦਾਖਲ ਹੋਏ। ਉਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ ਕੀਤੀ, ਜਿੰਨ੍ਹਾਂ ਦੇ ਭੱਜਣ ਸਮੇਂ ਸਾਨੂੰ ਡਰਾਉਣ ਲਈ ਹਵਾਈ ਫ਼ਾਇਰ ਕੀਤੇ ਅਤੇ ਮੌਕੇ ਤੋਂ ਭੱਜ ਗਏ। ਜਾਂਚ ਅਧਿਕਾਰੀ ਏਐਸਆਈ ਮੱਖਣ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਮੁਦੱਈ ਰਾਹੁਲ ਕੁਮਾਰ ਦੇ ਬਿਆਨਾਂ ’ਤੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।