ਮੈਰਿਟ ਹੋਲਡਰ ਵਿਦਿਆਰਥਣ ਲਖਵਿੰਦਰ ਕੌਰ ਸਨਮਾਨਿਤ
12ਵੀਂ ਜਮਾਤ ਵਿਚੋਂ ਪੰਜਾਬ ਭਰ 'ਚੋਂ 12ਵਾਂ ਸਥਾਨ
Publish Date: Fri, 15 May 2026 07:05 PM (IST)
Updated Date: Sat, 16 May 2026 04:10 AM (IST)

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਹੀਰੋਂ ਖ਼ੁਰਦ : 12ਵੀਂ ਵਿਚੋਂ ਪੰਜਾਬ ਭਰ ਚੋਂ 12ਵਾਂ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਲਖਵਿੰਦਰ ਕੌਰ ਦਾ ਸਰਕਾਰੀ ਸੈਕੰਡਰੀ ਸਕੂਲ (ਲੜਕੀਆਂ) ਫਫੜੇ ਭਾਈਕੇ, ਪੰਚਾਇਤ, ਕਲੱਬਾਂ, ਐੱਸਐੱਮਸੀ ਕਮੇਟੀ ਤੇ ਹੋਰ ਪਤਵੰਤਿਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਸਕੂਲ ਸਟਾਫ਼ ਵੱਲੋਂ ਵਿਦਿਆਰਥਣ ਨੂੰ 5100 ਰੁਪਏ ਦੇ ਨਕਦ ਇਨਾਮ ਤੇ ਵਿਸ਼ੇਸ਼ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ, ਉੱਥੇ ਹੀ ਮੌਕੇ ਤੇ ਪੁੱਜੀਆਂ ਸ਼ਖਸੀਅਤਾਂ ਤੇ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਜਿਵੇਂ ਪੰਜਾਬੀ ਵਿਰਸਾ ਚੈਨਲ ਬੱਪੀਆਣਾ ਨੇ ਬੱਚੀ ਨੂੰ 5100 ਰੁਪਏ (ਸਕੂਲ ਨੂੰ 11000 ਰੁਪਏ), ਚਮਕੌਰ ਸਿੰਘ ਸਰਪੰਚ ਬੱਪੀਆਣਾ ਵੱਲੋਂ 5100, ਕੁਲਦੀਪ ਸਿੰਘ ਸਾਬਕਾ ਸਰਪੰਚ ਬੱਪੀਆਣਾ ਵੱਲੋਂ 2100, ਸਰਪੰਚ ਸੁਖਵੀਰ ਸਿੰਘ ਤੇ ਪੰਚਾਇਤ ਫਫੜੇ ਭਾਈਕੇ ਵੱਲੋਂ 3100,ਦਸ਼ਮੇਸ਼ ਸਪੋਰਟਸ ਕਲੱਬ ਫਫੜੇ ਭਾਈਕੇ 2100, ਸੈਕੰਡਰੀ ਸਕੂਲ (ਲੜਕੇ) ਫਫੜੇ 1100, ਸੁਖਦੇਵ ਕੌਰ ਸੇਵਾ ਮੁਕਤ ਐਸਐਲਏ 1100 ਰੁਪਏ ਆਦਿ ਨੇ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ । ਬੱਚੀ ਦੇ ਜੱਦੀ ਪਿੰਡ ਬੱਪੀਆਣਾ ਤੇ ਪਿੰਡ ਫਫੜੇ ਭਾਈਕੇ ਵਿਖੇ ਖੁਸ਼ੀ ਵਿੱਚ ਇੱਕ ਜੇਤੂ ਰੈਲੀ ਕੱਢੀ ਗਈ ਅਤੇ ਭਾਈ ਬਹਿਲੋ ਸਭ ਤੋਂ ਪਹਿਲੋ ਗੁਰੂਘਰ ਵਿਖੇ ਸ਼ੁਕਰਾਨੇ ਵਜੋਂ ਅਰਦਾਸ ਕੀਤੀ ਗਈ। ਇਸ ਤੋਂ ਇਲਾਵਾ ਅੱਠਵੀਂ, ਦਸਵੀਂ ਤੇ ਬਾਰ੍ਹਵੀਂ ਤੇ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਡੀਡੀਓ ਪ੍ਰਿੰਸੀਪਲ ਕੁਲਦੀਪ ਸਿੰਘ ਚਹਿਲ, ਸਕੂਲ ਮੁਖੀ ਬਲਬੀਰ ਸਿੰਘ, ਚੇਅਰਮੈਨ ਐੱਸਐੱਮਸੀ ਬਲਵੀਰ ਸਿੰਘ, ਲੈਕਚਰਾਰ ਰੇਨੂੰ ਸਿੰਗਲਾ, ਕੁਲਦੀਪ ਸਿੰਘ, ਗੁਰਜੀਤ ਸਿੰਘ ਔਲਖ, ਅਵਤਾਰ ਸਿੰਘ , ਕ੍ਰਿਸ਼ਨ ਕੁਮਾਰ, ਅਮਰਿੰਦਰ ਸਿੰਘ, ਮਨੀਸ਼ਾ ਰਾਣੀ, ਸਿੰਬਲਜੀਤ ਕੌਰ, ਜਸਵੀਰ ਕੌਰ, ਹਰਕਿਰਨਜੋਤ ਕੌਰ, ਵੀਰਪਾਲ ਕੌਰ, ਪਰਮਜੀਤ ਕੌਰ, ਕਾਲਾ ਸਿੰਘ, ਦਰਸ਼ਨ ਸਿੰਘ ਪੰਚ, ਦਸਮੇਸ਼ ਕਲੱਬ ਮੈਂਬਰ ਕੇਤੀ ਸ਼ਰਮਾ, ਰਿੰਕੂ ਫਫੜੇ, ਭੋਲਾ ਸਿੰਘ ਤੇ ਮਾਪੇ ਹਾਜ਼ਰ ਸਨ ।