ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਬੁਰਜ ਰਾਠੀ ’ਚ ਸਾਲਾਨਾ ਸਮਾਗਮ ਕਰਵਾਇਆ
ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਬੁਰਜ ਰਾਠੀ ਵਿਖੇ ਮੈਗਾ
Publish Date: Sun, 30 Mar 2025 04:58 PM (IST)
Updated Date: Sun, 30 Mar 2025 05:03 PM (IST)
ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਬੁਰਜ ਰਾਠੀ ’ਚ ਸਾਲਾਨਾ ਸਮਾਗਮ ਕਰਵਾਇਆ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਬੁਰਜ ਰਾਠੀ ਵਿਖੇ ਮੈਗਾ ਪੀਟੀਐਮ ਮੀਟਿੰਗ ਅਤੇ ਸਲਾਨਾ ਸਮਾਗਮ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀ, ਉਨ੍ਹਾਂ ਦੇ ਮਾਪੇ ਤੇ ਪਿੰਡ ਵਾਸੀ ਪਹੁੰਚੇ। ਸਕੂਲ ਦੇ ਵਿਦਿਆਰਥੀਆਂ ਨਰਸਰੀ ਤੋਂ ਪੰਜਵੀਂ ਜਮਾਤ ਤੱਕ ਆਪਣੀਆਂ ਆਪਣੀਆਂ ਪੇਸ਼ਕਾਰੀਆਂ ਨਾਲ ਲੋਕਾਂ ਦਾ ਮਨ ਮੋਹ ਲਿਆ। ਖਾਸਕਰ ਵਿਦਿਆਰਥਣਾਂ ਨਿਮਰਤ ਕੌਰ, ਦੀਪ ਕੌਰ, ਤਰਨਪ੍ਰੀਤ ਕੌਰ ਅਤੇ ਜੱਸੂ ਨੇ ਹੋਰ ਵੀ ਜ਼ਿਆਦਾ ਪ੍ਰਭਾਵਿਤ ਕੀਤਾ। ਇਸ ਦੇ ਇਲਾਵਾ ਸੁੱਖਪ੍ਰੀਤ, ਮੰਨਤਵੀਰ, ਹੁਸਨਪ੍ਰੀਤ ਸਿੰਘ ਆਦਿ ਬੱਚਿਆਂ ਨੇ ਪੇਸ਼ਕਾਰੀਆਂ ਕੀਤੀਆਂ। ਪਿੰਡ ਵਾਸੀਆਂ ਨੇ ਸਕੂਲ ਸਟਾਫ਼ ਦੀ ਸ਼ਲਾਘਾ ਕੀਤੀ। ਇਸ ਮੌਕੇ ਮੈਡਮ ਕਰਮਜੀਤ ਕੌਰ ਸੀਐਚਜੀਟੀ ਵਿਸ਼ੇਸ਼ ਤੌਰ ਤੇ ਪ੍ਰੋਗਰਾਮ ਵਿੱਚ ਹਾਜ਼ਰ ਹੋਏ। ਨਰਸਰੀ ਤੋਂ ਪੰਜਵੀਂ ਜਮਾਤ ਵਿੱਚੋਂ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਆਏ ਬੱਚਿਆਂ ਨੂੰ ਸਕੂਲ ਵੱਲੋਂ ਟਰਾਫ਼ੀਆਂ ਅਤੇ ਸੰਤ ਨਿਰਮਲ ਦਾਸ ਸਪੋਰਟਸ ਕਲੱਬ ਵੱਲੋਂ ਪੰਜਵੀਂ ਤੱਕ ਪਹਿਲੇ , ਦੂਜੇ ਸਥਾਨ ‘ਤੇ ਆਏ ਬੱਚਿਆਂ ਨੂੰ ਕਾਪੀਆਂ, ਪੈੱਨ, ਬੈਗ ਵੰਡ ਕੇ ਸਨਮਾਨਿਤ ਕੀਤਾ ਗਿਆ। ਸਰਪੰਚ ਦਰਸ਼ਨ ਸਿੰਘ ਅਤੇ ਸਮੂਹ ਮੈਂਬਰਾਂ ਨੇ ਵੀ ਸਕੂਲ ਵਿੱਚ ਹਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸਮਾਜ ਸੇਵੀ ਬੰਤ ਸਿੰਘ ਸ਼ਾਹਪੁਰੀਆ ਨੇ ਵੀ ਸਕੂਲ ਨੂੰ ਵੱਧ ਤੋਂ ਵੱਧ ਦਾਨ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਮੈਡਮ ਕਿਰਨਜੀਤ ਕੌਰ, ਹੈਡ ਟੀਚਰ ਮੈਡਮ ਰਮਨਦੀਪ ਕੌਰ, ਸੁਖਬੀਰ ਕੌਰ, ਨਵਜੋਤ ਸਿੰਘ, ਰਘਵੀਰ ਸਿੰਘ ਅਤੇ ਸੰਤ ਬਾਬਾ ਨਿਰਮਲ ਦਾਸ ਸਪੋਰਟਸ ਕਲੱਬ ਦੇ ਮੈਂਬਰ ਕਰਮਜੀਤ ਸਿੰਘ ਰਾਠੀ, ਇਕਬਾਲ ਸਿੰਘ ਘਾਲੀ, ਗੀਤਕਾਰ ਬਾਵਾ ਬੁਰਜ ਰਾਠੀ, ਕਵੀਸ਼ਰ ਜਗਜੀਤ ਸਿੰਘ ਸ਼ੌਂਕੀ, ਭਗਵੰਤ ਸਿੰਘ, ਸੰਤੋਖ ਸਿੰਘ ਸੋਖਾ, ਪ੍ਰਕਾਸ਼ ਚੰਦ ਹਾਜ਼ਰ ਸਨ। ਸਰਕਾਰੀ ਹਾਈ ਸਕੂਲ ਦੇ ਮੁੱਖ ਅਧਿਆਪਕ ਅੰਮ੍ਰਿਤਪਾਲ ਕੌਰ ਅਤੇ ਸਮੂਹ ਸਟਾਫ਼ ਨੇ ਹਾਜ਼ਰੀ ਲਗਵਾਈ।