ਨੰਬਰਦਾਰ ਭਵਨ ਮਾਨਸਾ ਵਿਖੇ ਨੰਬਰਦਾਰ ਯੂਨੀਅਨ ਦੀ ਮੀਟਿੰਗ
ਪੰਜਾਬ ਨੰਬਰਦਾਰ ਯੂਨੀਅਨ
Publish Date: Fri, 20 Mar 2026 06:46 PM (IST)
Updated Date: Sat, 21 Mar 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪੰਜਾਬ ਨੰਬਰਦਾਰ ਯੂਨੀਅਨ ਸਮਰਾ ਦੀ ਮੀਟਿੰਗ ਨੰਬਰਦਾਰ ਭਵਨ ਮਾਨਸਾ ਵਿਖੇ ਹੋਈ। ਪਿਛਲੀਆਂ ਸਰਕਾਰਾਂ ਸਮੇਂ ਰੱਖੀਆਂ ਗਈਆਂ ਨੰਬਰਦਾਰਾਂ ਦੀਆਂ ਮੰਗਾਂ ਮੌਜੂਦਾ ਸਰਕਾਰ ਦੇ ਨੁਮਾਇੰਦਿਆਂ ਅੱਗੇ ਸੱਤਾ ’ਚ ਆਉਣ ਤੋਂ ਪਹਿਲਾਂ ਰੱਖੀਆਂ ਗਈਆਂ ਸਨ ਤੇ ਮੁੱਢਲੇ ਆਧਾਰ ’ਤੇ ਹੱਲ ਕੀਤੇ ਜਾਣ ਦੇ ਵਾਅਦੇ ਕੀਤੇ ਸਨ। ਸਾਢੇ ਚਾਰ ਸਾਲ ਦਾ ਸਮਾਂ ਲੰਘ ਜਾਣ ਤੇ ਵੀ ਕੋਈ ਸਾਰ ਨਹੀਂ ਲਈ ਗਈ। ਸਰਕਾਰ ਨਾਲ ਕਈ ਮੀਟਿੰਗਾਂ ਵੀ ਕੀਤੀਆਂ। ਜ਼ਿਮਨੀ ਚੋਣਾਂ ਸਮੇਂ ਵੀ ਭਰੋਸਾ ਦਿਵਾਇਆ ਕਿ ਹੱਲ ਕੀਤਾ ਜਾਵੇਗਾ। ਉਨ੍ਹਾਂ ਮੰਗਾਂ ਦਾ ਹੱਲ ਤਾਂ ਕੀ ਕਰਨਾ ਸੀ ਨਵੀਂਆਂ ਸ਼ਰਤਾਂ ਲਾਗੂ ਕਰਕੇ ਨੰਬਰਦਾਰੀ ਖ਼ਤਮ ਕਰਨ ਵੱਲ ਜਾ ਰਹੀ ਹੈ। ਸਰਕਾਰ ਮਾਲ ਵਿਭਾਗ ਦੇ ਕੰਮਾਂ ’ਚ ਕੋਈ ਐੱਮਸੀ ਜਾਂ ਪੰਚ ਅਤੇ ਕੁੱਝ ਤਹਿਸੀਲਾਂ ’ਚ ਬਾਹਰੀ ਪਿੰਡਾਂ ਦੇ ਨੰਬਰਦਾਰ ਵੀ ਤਸਦੀਕ ਕਰ ਰਹੇ ਹਨ। ਇਹ ਸਭ ਕੁੱਝ ਇਸ ਕਰਕੇ ਹੋ ਰਿਹਾ ਕਿ ਕੋਈ ਵੀ ਵਿਅਕਤੀ ਕਿਸੇ ਵੀ ਤਹਿਸੀਲ ਵਿੱਚ ਬਾਹਰੀ ਰਜਿਸਟਰੀ ਕਰਵਾ ਸਕਦਾ ਹੈ। ਇਸ ਨਾਲ ਪਿੰਡਾਂ ਵਿੱਚ ਝਗੜੇ ਵੀ ਵੱਧ ਰਹੇ ਹਨ। ਨੰਬਰਦਾਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਰਜਿਸਟਰੀ ਸੰਬੰਧਿਤ ਤਹਿਸੀਲ ਵਿੱਚ ਅਤੇ ਪਿੰਡ ਦੇ ਸੰਬੰਧਿਤ ਨੰਬਰਦਾਰ ਤੋਂ ਹੀ ਤਸਦੀਕ ਕਰਵਾਈ ਜਾਵੇ ਤੇ ਮਾਲ ਵਿਭਾਗ ਦੇ ਕੰਮਾਂ ਵਿੱਚ ਵੀ ਨੰਬਰਦਾਰ ਦੀ ਤਸਦੀਕ ਯਕੀਨੀ ਬਣਾਈ ਜਾਵੇ। ਨੰਬਰਦਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦਾ ਮਾਲ ਭੱਤਾ ਸਮੇਂ ’ਤੇ ਉਨ੍ਹਾਂ ਨੂੰ ਦਿੱਤਾ ਜਾਵੇ। ਇਸ ਮੌਕੇ ਹਾਜ਼ਰ ਨੰਬਰਦਾਰ ਮਲਕੀਤ ਸਿੰਘ ਫਫੜੇ ਭਾਈਕੇ, ਗੁਰਤੇਜ ਸਿੰਘ ਬਣਾਂਵਾਲੀ, ਬਿੱਕਰ ਹਸਨਪੁਰ, ਹਰਬੰਸ ਭੁਪਾਲ, ਬਲਦੇਵ ਭੁਪਾਲ, ਰਘਵੀਰ ਉੱਭਾ, ਨਿਰਮਲ ਸਮਾਉ, ਕਰਮ ਭੀਖੀ, ਗੁਰਦੀਪ ਟਾਹਲੀਆਂ, ਬਲਵਿੰਦਰ ਮਲਕੋਂ, ਜਗਪਾਲ ਕੋਟੜਾ, ਲੱਖਾ ਸਿੰਘ ਅਕਲੀਆ, ਸਿਕੰਦਰ ਕੋਟਲੱਲੂ, ਗੁਰਿੰਦਰ ਟਾਂਡੀਆਂ, ਮੱਘਰ ਅਲੀਸ਼ੇਰ, ਅਵਤਾਰ ਮੰਢਾਲੀ, ਨਿਰਮਲ ਤਾਮਕੋਟ, ਗੁਰਪ੍ਰੀਤ ਸਿੰਘ ਫਰੀਦਕੇ, ਕੁਲਵਿੰਦਰ ਸਿੰਘ ਝੁਨੀਰ ਹਾਜ਼ਰ ਸਨ।