ਮਾਤਾ ਸੁੰਦਰੀ ਕਾਲਜ ’ਚ ਇਨਾਮ ਵੰਡ ਸਮਾਗਮ ਅੱਜ
ਮਾਤਾ ਸੁੰਦਰੀ ਯੁਨੀਵਰਸਿਟੀ ਗਰਲਜ ਕਾਲਜ ਵਿਖੇ
Publish Date: Mon, 16 Feb 2026 08:33 PM (IST)
Updated Date: Tue, 17 Feb 2026 04:12 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮਾਤਾ ਸੁੰਦਰੀ ਯੁਨੀਵਰਸਿਟੀ ਗਰਲਜ ਕਾਲਜ ਵਿਖੇ 17 ਫ਼ਰਵਰੀ 2026 ਨੂੰ ਦੂਸਰੀ ਕਨਵੋਕੇਸ਼ਨ ਤੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਜਾ ਰਿਹਾ ਹੈ। ਪ੍ਰਿੰਸੀਪਲ ਡਾ. ਬਰਿੰਦਰ ਕੌਰ ਨੇ ਖੁਸ਼ੀ ਪ੍ਰਗਟ ਕਰਦਿਆਂ ਦੱਸਿਆ ਕਿ ਕਾਲਜ ਆਪਣੀ ਦੂਸਰੀ ਕਨਵੋਕੇਸ਼ਨ ਅਤੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਉਣ ਜਾ ਰਿਹਾ ਹੈ, ਜਿਸ ਵਿੱਚ ਕਾਲਜ ਦੀਆ ਸੈਕੜੇ ਵਿਦਿਆਰਥਣਾਂ ਡਿਗਰੀ ਅਤੇ ਸਲਾਨਾ ਇਨਾਮ ਪ੍ਰਾਪਤ ਕਰਨ ਗਈਆਂ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੇ ਮੁਖ ਮਹਿਮਾਨ ਡਾ. ਬਲਜੀਤ ਕੌਰ, ਕੈਬਨਿਟ ਮੰਤਰੀ ਪੰਜਾਬ ਹੋਣਗੇ ਤੇ ਇਸ ਸਮਾਗਮ ਦੀ ਪ੍ਰਧਾਨਗੀ ਡਾ. ਜਗਦੀਪ ਸਿੰਘ, ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ,ਪਟਿਆਲਾ ਕਰਨਗੇ। ਕਨਵੋਕੇਸ਼ਨ ਭਾਸ਼ਣ ਡਾ. ਜਸਵਿੰਦਰ ਸਿੰਘ ਬਰਾੜ, ਡੀਨ ਅਕਾਦਮਿਕ ਮਾਮਲੇ ਪੰਜਾਬੀ ਯੂਨੀਵਰਸਿਟੀ,ਪਟਿਆਲਾ ਦੇਣਗੇ। ਵਿਸ਼ੇਸ਼ ਮਹਿਮਾਨ ਵੱਜੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਅਤੇ ਡਾ. ਅਮਰਇੰਦਰ ਸਿੰਘ, ਡਾਇਰੈਕਟਰ ਕਾਂਸਟੀਚੂਐਂਟ ਕਾਲਜਾਂ ਪੰਜਾਬੀ ਯੂਨੀਵਰਸਿਟੀ,ਪਟਿਆਲਾ ਹੋਣਗੇ।