ਇਨਸਾਨ ਨੂੰ ਆਪਣੇ ਕਰਮ ਭੋਗਣੇ ਪੈਂਦੇ ਹਨ : ਦਰਸ਼ਨਾ ਦੇਵੀ
ਆਦਰਸ ਮਹਿਲਾ ਸਤਿਸੰਗ ਵੱਲੋਂ ਸ੍ਰੀ
Publish Date: Tue, 05 May 2026 07:21 PM (IST)
Updated Date: Wed, 06 May 2026 04:14 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਆਦਰਸ਼ ਮਹਿਲਾ ਸਤਿਸੰਗ ਵੱਲੋਂ ਸ੍ਰੀ ਪ੍ਰਕਾਸ਼ਾ ਨੰਦ ਜੀ ਮਹਾਰਾਜ ਮਾਤਾ ਭਾਗਵਤੀ ਦੇਵੀ ਦੀ 34ਵੀਂ ਪੁੰਨਿਆ ਤਿਥੀ ਮਹਾਂਉਤਸਵ ਦੇ ਸੰਬੰਧ ਵਿਚ ਕਰਵਾਈ ਜਾ ਰਹੀ ਸਪਤਾਹ ਦੇ ਤੀਸਰੇ ਦਿਨ ਦੀ ਕਥਾ ਦਾ ਪ੍ਰਵਚਨ ਕਰਦਿਆਂ ਦਰਸ਼ਨਾ ਦੇਵੀ ਨੇ ਕਿਹਾ ਕਿ ਇਨਸਾਨ ਨੂੰ ਆਪਣੇ ਕਰਮ ਭੋਗਣੇ ਪੈਦੇ ਹਨ। ਉਹ ਜਿਸ ਤਰ੍ਹਾਂ ਕਰਮ ਕਰਦਾ ਹੈ, ਉਸ ਨੂੰ ਉਸੇ ਤਰ੍ਹਾਂ ਦਾ ਫ਼ਲ ਮਿਲਦਾ ਹੈ। ਉਨ੍ਹਾਂ ਕਿਹਾ ਕਿ ਇਨਸਾਨੀ ਜੂਨੀ ਨੂੰ ਸਾਰੇ ਸ਼ਾਸਤਰਾ ‘ਚ ਖੁਸ਼ਕਿਸਮਤ ਦੱਸਿਆ ਗਿਆ ਹੈ ਕਿਉਕਿ ਇਨਸਾਨੀ ਸਰੀਰ ਹੀ ਅਜਿਹਾ ਮਾਧਿਅਮ ਹੈ। ਇਸ ਰਾਹੀਂ ਜੀਵ ਮੁਕਤੀ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀਮਦ ਦੇਵੀ ਭਾਗਵਤ ਜਿਉਣ ਦਾ ਢੰਗ ਵੀ ਸਿਖਾਉਂਦੀ ਹੈ। ਇਸ ਮੌਕੇ ਸੁੰਦਰ ਸੁੰਦਰ ਭਜਨ ਗਾਕੇ ਭਗਤਾਂ ਨੂੰ ਨੱਚਣ ਲਈ ਮਜ਼ਬੂਰ ਕੀਤਾ ਤੇ ਸੁੰਦਰ ਸੁੰਦਰ ਝਾਂਕੀਆ ਵੀ ਦਿਖਾਈਆਂ ਗਈਆਂ। ਇਸ ਮੌਕੇ ਮੋਹਨ ਲਾਲ ਮੋੜਾ ਵਾਲੇ, ਰੁਲਦੂ ਰਾਮ ਨੰਦਗੜ੍ਹ, ਰਾਜ ਕੁਮਾਰ, ਵਿਜੈ ਕੁਮਾਰ, ਮੋੜਾਂ ਵਾਲੇ, ਪ੍ਰੇਮ ਕੁਮਾਰ, ਸੁਰਿੰਦਰ ਨੰਦਗੜ੍ਹੀਆ, ਕਿਰਨ, ਉਰਮਿਲਾ, ਪ੍ਰੇਮ, ਰਿੰਪੀ, ਮੀਨਾ, ਨੀਨਾ, ਗੀਤਾ ਤੇ ਭਾਰੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ।