ਸ਼੍ਰੀ ਸਨਾਤਨ ਧਰਮ ਪੰਜਾਬ ਦੀ ਨਵੀਂ ਟੀਮ ਸਨਮਾਨਿਤ
ਮਾਤਾ ਮਨਸਾ ਦੇਵੀ ਮੰਦਿਰ ਚਕੇਰੀਆ ਰੋਡ
Publish Date: Mon, 04 May 2026 05:56 PM (IST)
Updated Date: Tue, 05 May 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮਾਤਾ ਮਨਸਾ ਦੇਵੀ ਮੰਦਰ ਚਕੇਰੀਆਂ ਰੋਡ ਵਿਖੇ ਸ੍ਰੀ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ ਮਾਨਸਾ ਵੱਲੋਂ ਮਹਾਮਾਈ ਦੀ ਚੌਂਕੀ ਲਗਾਈ ਜਾਂਦੀ ਹੈ। ਪਿਛਲੇ ਮਹੀਨੇ ਜੋ ਕਿ ਸ਼੍ਰੀ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ ਦੀ ਨਵੀਂ ਟੀਮ ਚੁਣੀ ਗਈ, ਜਿਸ ਵਿੱਚ ਮਨੀਸ਼ ਕੁਮਾਰ ਗੋਇਲ ਮਨੀ ਪ੍ਰਧਾਨ, ਐਡਵੋਕੇਟ ਪਰਮੋਦ ਕੁਮਾਰ ਜਿੰਦਲ ਜਨਰਲ ਸੈਕਟਰੀ, ਵਿਜੈ ਕਮਲ ਖਜ਼ਾਨਚੀ, ਚੰਦਨ ਗੋਇਲ ਖਜ਼ਾਨਚੀ ਚੁਣੇ ਗਏ, ਪਹਿਲਾਂ ਨਵੀਂ ਬਣੀ ਟੀਮ ਨੂੰ ਸਹਾਰਾ ਕਲੱਬ ਵੱਲੋਂ ਵਧਾਈਆਂ ਦਿੱਤੀਆਂ ਗਈਆਂ ਅਤੇ ਸਹਾਰਾ ਕਲੱਬ ਦੇ ਸਰਪ੍ਰਸਤ ਡਾ. ਜਨਕ ਰਾਜ ਸਿੰਗਲਾ, ਪ੍ਰਧਾਨ ਤਰਸੇਮ ਜੋਗਾ, ਕੈਸ਼ੀਅਰ ਅਭਿਸ਼ੇਕ ਭੈਣੀਵਾਲਾ, ਸੈਕਟਰੀ ਜੀਵਨ ਬਾਂਸਲ, ਅਮਰਜੀਤ ਸਿੰਘ ਨੇ ਪੰਜਾਬ ਮਹਾਂਵੀਰ ਦਲ ਦੀ ਨਵੀਂ ਚੁਣੀ ਟੀਮ ਨੂੰ ਮਾਤਾ ਦੀਆਂ ਚੁੰਨੀਆਂ ਪਾ ਕੇ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਡਵੋਕੇਟ ਅਮਨ ਸਿੰਗਲਾ, ਅਸ਼ੋਕ ਕੁਮਾਰ, ਪੰਜਾਬ ਮਹਾਂਵੀਰ ਦਲ ਦੇ ਸੀਨੀਅਰ ਮੈਂਬਰ ਪਰਮਜੀਤ ਜ਼ਿੰਦਲ ਤੇ ਸਾਬਕਾ ਪ੍ਰਧਾਨ ਅਸ਼ੋਕ ਗੋਇਲ, ਜਨਰਲ ਕੈਪਟਨ ਦੀਪਕ ਮੋਹਨ, ਸਟੇਜ ਸਕੱਤਰ ਧਿਆਨ ਚੰਦ ਧਿਆਨੀ, ਮਿਊਜ਼ਿਕ ਇੰਚਾਰਜ ਦਿਨੇਸ਼ ਰਿੰਪੀ ਭੰਮਾ ਅਤੇ ਸਮੂਹ ਮਨਸਾ ਦੇਵੀ ਕੀਰਤਨ ਮੰਡਲ ਸ਼ਾਮਿਲ ਸਨ। ਇਸ ਮੌਕੇ ਡਾ. ਜਨਕ ਰਾਜ ਸਿੰਗਲਾ ਤੇ ਤਰਸੇਮ ਜੋਗਾ ਨੇ ਕਿਹਾ ਕਿ ਇਹ ਸੰਗਠਨ ਸ਼੍ਰੀ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ ਮਾਨਸਾ ਵਿੱਚ ਹੀ ਨਹੀਂ, ਬਠਿੰਡਾ ਹੀ ਨਹੀਂ ਸਾਰੇ ਪੰਜਾਬ ’ਚ ਮਸ਼ਹੂਰ ਅਤੇ ਹਰਮਨ ਪਿਆਰਾ ਧਾਰਮਿਕ ਸੰਗਠਨ ਹੈ। ਸੰਗਠਨ ਨਾਲ ਬਹੁਤ ਹੀ ਸਨਾਤਨੀ ਜੁੜੇ ਹੋਏ ਹਨ ਅਤੇ ਸੰਗਠਨ ਅਧੀਨ ਆਉਂਦੇ ਕਈ ਮੰਦਰਾਂ ਦਾ ਵਿਕਾਸ ਤੇਜ਼ੀ ਨਾਲ ਹੋ ਰਿਹਾ ਹੈ। ਇਸ ਨਵੀਂ ਟੀਮ ਨੇ ਹੋਰ ਵਧੀਆ ਤੇ ਪ੍ਰਭਾਵੀ ਤਰੀਕੇ ਨਾਲ ਕੰਮ ਕਰਨ ਦਾ ਵਿਸ਼ਵਾਸ ਦਿਵਾਇਆ ਹੈ।