ਪਿੰਡ ਭਾਦੜਾ ’ਚ 6 ਕੁੜੀਆਂ ਦੇ ਕਰਵਾਏ ਸਮੂਹਿਕ ਵਿਆਹ
ਮਾਨਵਤਾ ਦੀ ਸੇਵਾ ਨੂੰ ਸਮਰਪਿੱਤ ਪਿੰਡ ਭਾਦੜਾ
Publish Date: Sun, 10 May 2026 07:29 PM (IST)
Updated Date: Mon, 11 May 2026 04:12 AM (IST)
ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ
ਮਾਨਵਤਾ ਦੀ ਸੇਵਾ ਨੂੰ ਸਮਰਪਿੱਤ ਪਿੰਡ ਭਾਦੜਾ ਦੇ ਬਾਬਾ ਰਾਮ ਚੰਦਰ ਦਾਸ ਕਲੱਬ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਸਦਕਾ ਪਹਿਲੀ ਵਾਰ ਵਿਸ਼ਵ ਮਾਂ ਦਿਵਸ ਨੂੰ ਸਮਰਪਿਤ ਲੋੜਵੰਦ 6 ਕੁੜੀਆਂ ਦਾ ਸਮੂਹਿਕ ਵਿਆਹ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿੱਥੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਅਤੇ ਟਰੱਕ ਯੂਨੀਅਨ ਪ੍ਰਧਾਨ ਗੁਰਮੀਤ ਸਿੰਘ ਭਾਦੜਾ ਨੇ ਨਵੇਂ ਵਿਵਾਹਿਕ ਜੋੜਿਆ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਹਲਕਾ ਵਿਧਾਇਕ ਨੇ ਮਾਂ ਦਿਵਸ ਤੇ ਬੋਲਦਿਆਂ ਕਿਹਾ ਕਿ ਕੰਨਿਆ ਦਾਨ ਨੂੰ ਮਹਾਦਾਨ ਮੰਨਿਆ ਜਾਂਦਾ ਹੈ, ਜਿਸ ਮਾਂ-ਬਾਪ ਨੇ ਆਪਣੀ ਪਾਲੀ ਪੋਸੀ ਧੀ, ਆਪਣੇ ਜਿਗਰ ਦੇ ਟੁੱਕੜੇ ਦਾ ਕੰਨਿਆ ਦਾਨ ਹੀ ਕਰ ਦਿੱਤਾ ਉਸ ਤੋਂ ਵੱਡਾ ਕੋਈ ਦਾਨ ਨਹੀਂ ਹੁੰਦਾ। ਪਿੰਡ ਨੌਜਵਾਨਾ ਵੱਲੋਂ ਕੀਤਾ ਗਿਆ ਇਹ ਉਪਰਾਲਾ ਸਲਾਘਾਯੋਗ ਹੈ, ਜਿਸ ਨਾਲ ਇਲਾਕੇ ਦੇ ਹੋਰ ਉੱਦਮੀ ਲੋਕਾਂ ਨੂੰ ਪ੍ਰੇਰਣਾ ਮਿਲੇਗੀ। ਸੰਸਥਾ ਵੱਲੋਂ ਬਾਰਾਤੀਆਂ ਦੇ ਸ਼ਾਨਦਾਰ ਸੁਆਗਤ ਲਈ ਪੰਡਾਲ ਸਜਾਇਆ ਸੀ ਉਥੇ ਵੱਖ-ਵੱਖ ਤਰ੍ਹਾਂ ਦੇ ਵਿਅੰਜਨ, ਮਠਿਆਈਆਂ ਤੇ ਖਾਣਯੋਗ ਪਦਾਰਥਾਂ ਦਾ ਪ੍ਰਬੰਧ ਕੀਤਾ ਹੋਇਆ ਸੀ, ਉਥੇ ਸ਼੍ਰੀ ਗੁਰੂ ਸਾਹਿਬ ਜੀ ਦੀ ਹਾਜਰੀ ਵਿੱਚ ਸਮੂਹਿਕ ਜੋੜਿਆਂ ਦੇ ਆਨੰਦ ਕਾਰਜ ਕਰਵਾਏ। ਉਥੇ ਸੰਸਥਾ ਦੇ ਪ੍ਰਬੰਧਕ ਗੁਰਮੀਤ ਸਿੰਘ ਭਾਦੜਾ ਨੇ ਦੱਸਿਆ ਕਿ ਲੜਕੀਆਂ ਦੇ ਵਿਆਹ ਮੌਕੇ ਉਨ੍ਹਾਂ ਨੂੰ ਘਰੈਲੂ ਵਰਤੋਂ ਚ ਆਉਣ ਵਾਲੇ ਸਾਮਾਨ ਵੀ ਦਾਨੀ ਸੱਜਣਾ ਦੇ ਸਹਿਯੋਗ ਨਾਲ ਦਿੱਤਾ ਗਿਆ। ਸੰਸਥਾ ਵੱਲੋਂ ਮਨੁੱਖਤਾ ਦੀ ਸੇਵਾ ਨੂੰ ਅੱਗੇ ਤੋਰਿਆ ਜਾ ਰਿਹਾ ਹੈ। ਅੱਜ ਦੇ ਇਸ ਵਿਆਹ ਸਮਾਰੋਹ ਵਿੱਚ ਵੱਖ ਵੱਖ ਸਮਾਜਸੇਵੀ ਸੰਸਥਾਵਾਂ ਦੇ ਆਗੂ ਧਾਰਮਿਕ ਲੋਕਾਂ ਨੇ ਹਿੱਸਾ ਲਿਆ। ਇਸ ਮੌਕੇ ਤੇ ਚੇਅਰਮੈਨ ਸੋਹਣਾ ਸਿੰਘ ਕਲੀਪੁਰ, ਚੇਅਰਮੈਨ ਸਤੀਸ਼ ਕੁਮਾਰ ਸਿੰਗਲਾ, ਸਥਾਨਕ ਸਦਰ ਦੇ ਮੁੱਖੀ ਗਣੇਸ਼ਵਰ ਕੁਮਾਰ, ਮਹਿਲਾ ਆਗੂ ਬਲਜਿੰਦਰ ਕੌਰ ਦੌਦੜਾ, ਸੁਖਪਾਲ ਸਿੰਘ ਦੌਦੜਾ, ਬਲਜਿੰਦਰ ਸਿੰਘ, ਸਰਪੰਚ ਗੋਬਿੰਦ ਸਿੰਘ ਭਾਦੜਾ, ਟਰੱਕ ਯੂਨੀਅਨ ਬਰੇਟਾ ਦੇ ਪ੍ਰਧਾਨ ਰਾਜੂ ਕੁਲਰੀਆਂ, ਸਤਨਾਮ ਸਿੰਘ ਭਾਦੜਾ ਤੋਂ ਇਲਾਵਾ ਵੱਡੀ ਗਿਣਤੀ ਸਮਾਜ ਸੇਵੀ ਮੌਜੂਦ ਸਨ।