ਮਾਰਕੀਟ ਕਮੇਟੀ ਭੀਖੀ ਚੇਅਰਮੈਨ ਨੁੰ ਅਹੁਦੇ ਤੋਂ ਦਿੱਤਾ ਅਯੋਗ ਕਰਾਰ
ਮਾਰਕੀਟ ਕਮੇਟੀ ਭੀਖੀ ਦੇ ਚੇਅਰਮੈਨ ਮਾ. ਵਰਿੰਦਰ ਸੋਨੀ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ। ਸਬੰਧਤ ਵਿਭਾਗ ਦੇ ਪੱਤਰ ਨੰਬਰ. 1/ 1/ 2023/ਐਮ- 5/ ਮਿਤੀ 29 ਮਈ 2026 ਰਾਹੀਂ ਅਰਸ਼ਦੀਪ ਸਿੰਘ ਥਿੰਦ ਪ੍ਰਬੰਧਕੀ ਸਕੱਤਰ, ਪੰਜਾਬ ਸਰਕਾਰ, ਖੇਤੀਬਾੜੀ ਅਤੇ ਕਿਸਾਨ ਭਲਾਈ ਪੰਜਾਬ ਨੇ ਸੈਕਸ਼ਨ 15 ਆਫ ਦ ਪੰਜਾਬ ਐਗਰੀਕਲਚਰ ਪ੍ਰਡਿਊਸਰ ਮਾਰਕਿਟਸ ਐਕਟ 1961 ਦੀ ਵਰਤੋ ਕਰਦਿਆਂ ਅਹੁਦੇ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ
Publish Date: Fri, 29 May 2026 10:37 PM (IST)
Updated Date: Fri, 29 May 2026 10:40 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਮਾਰਕੀਟ ਕਮੇਟੀ ਭੀਖੀ ਦੇ ਚੇਅਰਮੈਨ ਮਾ. ਵਰਿੰਦਰ ਸੋਨੀ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ। ਸਬੰਧਤ ਵਿਭਾਗ ਦੇ ਪੱਤਰ ਨੰਬਰ. 1/ 1/ 2023/ਐਮ- 5/ ਮਿਤੀ 29 ਮਈ 2026 ਰਾਹੀਂ ਅਰਸ਼ਦੀਪ ਸਿੰਘ ਥਿੰਦ ਪ੍ਰਬੰਧਕੀ ਸਕੱਤਰ, ਪੰਜਾਬ ਸਰਕਾਰ, ਖੇਤੀਬਾੜੀ ਅਤੇ ਕਿਸਾਨ ਭਲਾਈ ਪੰਜਾਬ ਨੇ ਸੈਕਸ਼ਨ 15 ਆਫ ਦ ਪੰਜਾਬ ਐਗਰੀਕਲਚਰ ਪ੍ਰਡਿਊਸਰ ਮਾਰਕਿਟਸ ਐਕਟ 1961 ਦੀ ਵਰਤੋ ਕਰਦਿਆਂ ਅਹੁਦੇ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ। ਇਸ ਪੱਤਰ ਵਿੱਚ ਇਹ ਹੁਕਮ ਤੁਰੰਤ ਲਾਗੂ ਹੋਣ ਬਾਰੇ ਲਿਖਿਆ ਗਿਆ ਹੈ। ਮਾਰਕੀਟ ਕਮੇਟੀ ਦੇ ਚੇਅਰਮੈਨ ਮਾ. ਵਰਿੰਦਰ ਸੋਨੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਾ ਆਖਣਾ ਸੀ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜਦ ਉਨ੍ਹਾਂ ਕੋਲ ਕੋਈ ਜਾਣਕਾਰੀ ਆਵੇਗੀ ਫ਼ਿਰ ਹੀ ਉਹ ਕੁੱਝ ਕਹਿ ਸਕਦੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨ੍ਹੀਂ ਵਿਧਾਇਕ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਂਵਾਲੀ ਦੇ ਖ਼ਿਲਾਫ਼ ਉਨ੍ਹਾਂ ਪੋਸਟ ਵੀ ਪਾਈ ਗਈ ਸੀ, ਜਿਸ ਨੂੰ ਲੈ ਕੇ ਅਜਿਹਾ ਹੋਣ ਦੀ ਚਰਚਾ ਹੈ।