ਯੁਵਕ ਮੇਲੇ 'ਚ ਗੁਰੂ ਨਾਨਕ ਕਾਲਜ ਬੁਢਲਾਡਾ ਨੇ ਮੰਨਵਾਇਆ ਲੋਹਾ
ਯੁਵਕ ਭਲਾਈ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਯੋਜਿਤ ਖੇਤਰੀ ਯੁਵਕ ਅਤੇ ਲੋਕ ਮੇਲਾ ਜੋ ਬਲਰਾਜ ਸਿੰਘ ਭੂੰਦੜ ਯਾਦਗਾਰੀ ਯੂਨੀਵਰਸਿਟੀ ਕਾਲਜ, ਸਰਦੂਲਗੜ੍ਹ ਵਿਖੇ ਪੂਰੀ ਧੂਮਧਾਮ ਨਾਲ ਸ਼ੁਰੂ ਹੋਇਆ। ਯੂਵਕ ਮੇਲੇ ਦੇ ਪਹਿਲੇ ਦਿਨ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਪ੍ਰਤੀਯੋਗੀਆਂ ਨੇ ਵੱਖ-ਵੱਖ ਵੰਨਗੀਆਂ ਵਿਚ ਚੰਗਾ ਪ੍ਰਦਰਸ਼ਨ ਕਰਦਿਆਂ ਆਪਣਾ ਲੋਹਾ ਮਨਾਇਆ।
Publish Date: Tue, 17 Oct 2023 05:35 PM (IST)
Updated Date: Tue, 17 Oct 2023 05:35 PM (IST)
ਪੱਤਰ ਪੇ੍ਰਰਕ, ਬੁਢਲਾਡਾ : ਯੁਵਕ ਭਲਾਈ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਯੋਜਿਤ ਖੇਤਰੀ ਯੁਵਕ ਅਤੇ ਲੋਕ ਮੇਲਾ ਜੋ ਬਲਰਾਜ ਸਿੰਘ ਭੂੰਦੜ ਯਾਦਗਾਰੀ ਯੂਨੀਵਰਸਿਟੀ ਕਾਲਜ, ਸਰਦੂਲਗੜ੍ਹ ਵਿਖੇ ਪੂਰੀ ਧੂਮਧਾਮ ਨਾਲ ਸ਼ੁਰੂ ਹੋਇਆ। ਯੂਵਕ ਮੇਲੇ ਦੇ ਪਹਿਲੇ ਦਿਨ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਪ੍ਰਤੀਯੋਗੀਆਂ ਨੇ ਵੱਖ-ਵੱਖ ਵੰਨਗੀਆਂ ਵਿਚ ਚੰਗਾ ਪ੍ਰਦਰਸ਼ਨ ਕਰਦਿਆਂ ਆਪਣਾ ਲੋਹਾ ਮਨਾਇਆ।
ਕੋਆਰਡੀਨੇਟਰ ਪੋ੍. ਗੁਰਦੀਪ ਸਿੰਘ ਨੇ ਪਹਿਲੇ ਦਿਨ ਦੀਆਂ ਪੇਸ਼ਕਾਰੀਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸੰਸਥਾ ਨੇ ਭੰਗੜਾ, ਗਰੁੱਪ ਸ਼ਬਦ, ਕਲਾਸੀਕਲ ਵੋਕਲ, ਭਾਰਤੀ ਸਮੂਹ ਗਾਈਨ, ਗੀਤ, ਗਜ਼ਲ ਅਤੇ ਮਾਈਮ 'ਚ ਪਹਿਲਾ ਸਥਾਨ, ਕੁਇਜ਼ ਵਿਚ ਦੂਜਾ ਸਥਾਨ ਹਾਸਲ ਕੀਤਾ। ਖ਼ਬਰ ਲਿਖਣ ਤਕ ਦਰਜਨ ਦੇ ਕਰੀਬ ਵੰਨਗੀਆਂ ਦੀ ਪੇਸ਼ਕਾਰੀ ਅਜੇ ਬਾਕੀ ਸੀ। ਪਿੰ੍ਸੀਪਲ ਡਾ. ਨਰਿੰਦਰ ਸਿੰਘ ਨੇ ਪਹਿਲੇ ਦਿਨ ਦੀਆਂ ਪੇਸ਼ਕਾਰੀਆਂ ਦੀਆਂ ਪ੍ਰਰਾਪਤੀਆਂ ਦੀ ਵਿਦਿਆਰਥੀਆਂ ਅਤੇ ਇੰਚਾਰਜ ਨੂੰ ਵਧਾਈਆਂ ਦਿੱਤੀਆਂ।