ਨਾੜ ਨੂੰ ਅੱਗ ਲਗਾਉਣ ਦੇ ਮਾਮਲੇ ’ਚ ਸਖ਼ਤੀ, 2 ’ਤੇ ਪਰਚਾ
ਕਣਕ ਦੇ ਨਾੜ ਨੂੰ ਅੱਗ ਲਗਾਉਣ
Publish Date: Thu, 30 Apr 2026 05:35 PM (IST)
Updated Date: Fri, 01 May 2026 04:11 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਕਣਕ ਦੇ ਨਾੜ ਨੂੰ ਅੱਗ ਲਗਾਉਣ ਦੇ ਮਾਮਲੇ ‘ਚ ਪ੍ਰਸ਼ਾਸਨ ਵੱਲੋਂ ਸਖ਼ਤੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਥਾਣਾ ਭੀਖੀ ‘ਚ ਕਣਕ ਦੇ ਨਾੜ ਨੂੰ ਅੱਗ ਲਗਾਉਣ ਦੇ ਮਾਮਲੇ ‘ਚ ਦੋ ਖ਼ਿਲਾਫ਼ ਅਲੱਗ ਅਲੱਗ ਮਾਮਲੇ ਦਰਜ ਕੀਤੇ ਗਏ ਹਨ। ਥਾਣਾ ਭੀਖੀ ਦੇ ਜਾਂਚ ਅਧਿਕਾਰੀ ਸੀ. ਸਿ ਰੀਸ ਕੁਮਾਰ ਨੇ ਦੱਸਿਆ ਕਿ ਅਮਰਿੰਦਰ ਸਿੰਘ ਫੀਲਡ ਅਫ਼ਸਰ ਬੈਂਕ ਫੀਕੋ ਕਲੱਸਟਰ ਅਫ਼ਸਰ ਅਨੁਸਾਰ ਸੂਚਨਾ ਦਿੱਤੀ ਗਈ ਸੀ। ਕਣਕ ਦੇ ਨਾੜ ਨੂੰ ਖੀਵਾ ਦਿਆਲੂਵਾਲਾ ਵਿਖੇ ਭੋਲਾ ਸਿੰਘ ਵੱਲੋਂ ਅੱਗ ਲਗਾ ਕੇ ਡੀਸੀ ਦੇ ਹੁਕਮ ਦੀ ਉਲੰਘਣਾ ਕੀਤੀ ਗਈ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ‘ਚ ਭੋਲਾ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਦੇ ਇਲਾਵਾ ਥਾਣਾ ਭੀਖੀ ਦੇ ਜਾਂਚ ਅਧਿਕਾਰੀ ਸੀ. ਸਿ. ਰੀਸ ਕੁਮਰ ਨੇ ਹੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਦੱਈ ਅਮਰਿੰਦਰ ਸਿੰਘ ਫੀਲਡ ਅਫ਼ਸਰ ਕਲੱਸਟਰ ਅਫ਼ਸਰ ਦੁਆਰਾ ਸੂਚਨਾ ਦਿੱਤੀ ਗਈ ਸੀ ਕਿ ਦਲਜੀਤ ਸਿੰਘ ਵਾਸੀ ਖੀਵਾ ਦਿਆਲੂਵਾਲਾ ਵੱਲੋਂ ਕਣਕ ਦੇ ਨਾੜ ਨੂੰ ਅੱਗ ਲਗਾ ਕੇ ਡੀਸੀ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਅੱਗ ਲਗਾਉਣ ਦੇ ਮਾਮਲੇ ’ਚ ਦਲਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।