ਕਿਰਨਾ ਰਾਣੀ ਦੇ ਹੱਕ ’ਚ ਬਲਕੌਰ ਸਿੰਘ ਨੇ ਕੀਤਾ ਚੋਣ ਪ੍ਰਚਾਰ
ਮਾਨਸਾ ਦੇ ਵਾਰਡ ਨੰਬਰ. 13 ਮਾਨਸਾ ਦੇ ਵਾਰਡ ਨੰਬਰ. 13
Publish Date: Wed, 20 May 2026 05:51 PM (IST)
Updated Date: Thu, 21 May 2026 04:07 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਇੱਥੋਂ ਦੇ ਵਾਰਡ-13 ਵਿਚ ਸਰਬਸਾਂਝੇ ਉਮੀਦਵਾਰ ਕਿਰਨਾ ਰਾਣੀ ਦੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਚੌਹਾਨ ਪਰਿਵਾਰ ਲੰਬੇ ਸਮੇਂ ਤੋਂ ਨਿਸ਼ਕਾਮ ਭਾਵਨਾ ਨਾਲ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਹੈ। ਹੁਣ ਕਿਰਨਾ ਰਾਣੀ ਵੱਲੋਂ ਵੀ ਲੋਕ ਸੇਵਾ ਦੇ ਮਕਸਦ ਨਾਲ ਕੌਂਸਲਰ ਦੀ ਚੋਣ ਲੜੀ ਜਾ ਰਹੀ ਹੈ, ਇਸ ਲਈ ਉਨ੍ਹਾਂ ਨੂੰ ਜਿਤਾ ਕੇ ਨਗਰ ਕੌਂਸਲ ਤੱਕ ਪਹੁੰਚਾਇਆ ਜਾਵੇ। ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਚੌਹਾਨ ਪਰਿਵਾਰ ਵੱਲੋਂ ਕਿਰਨਾ ਰਾਣੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਅਤੇ ਉਹ ਮਿਹਨਤੀ ਉਮੀਦਵਾਰ ਹਨ। ਉਨ੍ਹਾਂ ਦਾ ਸਹਿਯੋਗ ਕੀਤਾ ਜਾਵੇ। ਇਸ ਦੇ ਨਾਲ ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੋਸਿਆ ਤੇ ਹਰ ਫਰੰਟ ’ਤੇ ਫੇਲ੍ਹ ਹੋਣ ਦੀ ਗੱਲ ਕਹੀ।
ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸਾ ਨੇ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਨਾਰਾਜ਼ ਹਨ ਤੇ ਲੋਕਾਂ ਵਿੱਚ ਰੋਸ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਚੰਗੇ ਅਤੇ ਇਮਾਨਦਾਰ ਉਮੀਦਵਾਰਾਂ ਨੂੰ ਵੋਟ ਪਾ ਕੇ ਜਿਤਾਇਆ ਜਾਵੇ। ਬੁਲਾਰਿਆਂ ਨੇ ਕਿਹਾ ਕਿ ਚੌਹਾਨ ਪਰਿਵਾਰ ਵੱਲੋਂ ਲਗਾਤਾਰ ਆਮ ਲੋਕਾਂ ਦੇ ਕੰਮ ਕਰਵਾਏ ਜਾ ਰਹੇ ਹਨ ਅਤੇ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾਂਦੀ ਹੈ। ਇਸ ਵਾਰ ਕਿਰਨਾ ਰਾਣੀ ਨੂੰ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਜਤਿੰਦਰ ਆਗਰਾ, ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਵਿੱਕੀ, ਕਾਂਗਰਸੀ ਆਗੂ ਬੀਰਇੰਦਰ ਸਿੰਘ ਧਾਲੀਵਾਲ, 21 ਮੈਂਬਰੀ ਕਮੇਟੀ ਦੇ ਧੰਨਾ ਮੱਲ ਗੋਇਲ, ਐਡਵੋਕੇਟ ਗੁਰਲਾਭ ਮਾਹਲ ਤੇ ਹੋਰ ਮੌਜੂਦ ਸਨ।