ਚੋਰੀ ਦੇ ਮਾਮਲੇ ‘ਚ ਦੋ ਖ਼ਿਲਾਫ਼ ਕੇਸ ਦਰਜ
ਪੁਰਾਣੇ ਕੋਠੇ ਦਾ ਕੁੰਡਾ ਤੋੜ ਕੇ
Publish Date: Tue, 28 Apr 2026 05:46 PM (IST)
Updated Date: Wed, 29 Apr 2026 04:08 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪੁਰਾਣੇ ਕੋਠੇ ਦਾ ਕੁੰਡਾ ਤੋੜ ਕੇ ਸਮਾਨ ਚੋਰੀ ਕਰਨ ਦੇ ਮਾਮਲੇ ਵਿੱਚ ਥਾਣਾ ਸਿਟੀ 1 ਮਾਨਸਾ ਪੁਲਿਸ ਨੇ ਦੋ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਏਐੱਸਆਈ ਸੀਤਾ ਰਾਮ ਨੇ ਦੱਸਿਆ ਕਿ ਮੁਦੈਲਾ ਮਨਜੀਤ ਕੌਰ ਅਨੁਸਾਰ 24 ਅਪ੍ਰੈਲ 2026 ਨੂੰ ਉਹ ਆਪਣੇ ਪੁਰਾਣੇ ਕੋਠੇ ਗਿਆ ਤਾਂ ਪੁਰਾਣੇ ਕੋਠੇ ਦਾ ਕੁੰਡਾ ਟੁੱਟਿਆ ਪਿਆ ਸੀ। ਇਸ ਵਿੱਚੋਂ ਬਹੁਤ ਸਾਰਾ ਪੁਰਾਣਾ ਸਮਾਨ ਗਾਇਬ ਸੀ। ਇਸ ਬਾਰੇ ਪੜਤਾਲ ਕਰਨ ’ਤੇ ਪਤਾ ਲੱਗਿਆ ਕਿ ਇਹ ਚੋਰੀ ਅਮਨਦੀਪ ਸਿੰਘ, ਮੋਟੂ ਉਕਤਾਂ ਨੇ ਇਹ ਚੋਰੀ ਕੀਤੀ ਹੈ। ਇਸ ਦੀ ਕੁੱਲ ਮਲੀਤੀ 80 ਹਜ਼ਾਰ ਰੁਪਏ ਬਣਦੀ ਹੈ। ਜਾਂਚ ਅਧਿਕਾਰੀ ਏਐਸਆਈ ਸੀਤਾ ਰਾਮ ਨੇ ਦੱਸਿਆ ਕਿ ਇਸ ਮਾਮਲੇ ’ਚ ਅਮਨਦੀਪ ਸਿੰਘ ਉਰਫ਼ ਫਾਦੀ ਵਾਸੀ ਵਾਰਡ-16 ਮਾਨਸਾ ਤੇ ਮੋਟੂ ਵਾਸੀ ਵੀਰ ਨਗਰ ਵਾਰਡ-16 ਮਾਨਸਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।