ਪੁਲਿਸ ਨੇ ਹੈਰੋਇਨ, ਪਾਬੰਦੀਸ਼ੁਦਾ ਗੋਲੀਆਂ ਤੇ ਸ਼ਰਾਬ ਬਰਾਮਦ
ਭਾਗੀਰਥ ਸਿੰਘ ਮੀਨਾ, ਆਈ.ਪੀ.ਐੱਸ
Publish Date: Wed, 18 Mar 2026 05:52 PM (IST)
Updated Date: Thu, 19 Mar 2026 04:05 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਪੁਲਿਸ ਵੱਲੋਂ ਵੱਖ-ਵੱਖ ਥਾਣਿਆਂ ਵਿੱਚ 6 ਮੁਕੱਦਮੇ ਦਰਜ ਕਰਕੇ 11 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 7 ਗ੍ਰਾਮ ਹੈਰੋਇਨ, 109 ਪਾਬੰਦੀਸ਼ੁਦਾ ਗੋਲੀਆਂ, 24 ਬੋਤਲਾਂ ਸ਼ਰਾਬ ਹਰਿਆਣਾ, 108 ਬੋਤਲਾਂ ਸ਼ਰਾਬ ਚੰਡੀਗੜ੍ਹ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਸੀਨੀਅਰ ਕਪਤਾਨ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਕਿ ਥਾਣਾ ਬੋਹਾ ਦੀ ਪੁਲਿਸ ਟੀਮ ਨੇ ਬੀਰਬਲ ਸਿੰਘ, ਕੁਲਦੀਪ ਸਿੰਘ ਵਾਸੀ ਗੰਢੂ ਖੁਰਦ ਕੋਲੋਂ ਗਸ਼ਤ ਦੌਰਾਨ 39 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕਰਕੇ ਮੁਕੱਦਮਾ ਐੱਨਡੀਪੀਐੱਸ ਐਕਟ ਥਾਣਾ ਬੋਹਾ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਅਤੇ ਸੀਆਈਏ ਸਟਾਫ਼ ਦੀ ਪੁਲਿਸ ਟੀਮ ਨੇ ਸੁਖਜਿੰਦਰ ਸਿੰਘ ਵਾਸੀ ਤਾਲਬਵਾਲਾ, ਅਰਸ਼ਦੀਪ ਸਿੰਘ ਵਾਸੀ ਸੈਦੇਵਾਲਾ ਕੋਲੋਂ ਗਸ਼ਤ ਦੌਰਾਨ 07 ਗ੍ਰਾਮ ਹੈਰਇਨ ਬਰਾਮਦ ਕਰ ਕੇ ਮੁਕੱਦਮਾ ਐਨਡੀਪੀਐਸ ਐਕਟ ਥਾਣਾ ਬੋਹਾ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਅਤੇ ਥਾਣਾ ਦੀ ਪੁਲਿਸ ਟੀਮ ਨੇ ਸੰਦੀਪ ਸਿੰਘ, ਜੋਨੀ ਸਿੰਘ ਵਾਸੀ ਵਾਰਡ-1 ਬੁਢਲਾਡਾ ਕੋਲੋਂ ਗਸ਼ਤ ਦੌਰਾਨ 24 ਬੋਤਲਾਂ ਠੇਕਾ ਸ਼ਰਾਬ ਹਰਿਆਣਾ ਬਰਾਮਦ ਕਰ ਕੇ ਮੁਕੱਦਮਾ ਆਬਕਾਰੀ ਐਕਟ ਥਾਣਾ ਬੋਹਾ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ। ਥਾਣਾ ਜੋਗਾ ਦੀ ਪੁਲਿਸ ਟੀਮ ਨੇ ਮਨੀ ਸਿੰਘ, ਰਾਜਵੀਰ ਸਿੰਘ ਵਾਸੀ ਰੱਲਾ ਕੋਲੋਂ ਗਸ਼ਤ ਦੌਰਾਨ 50 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕਰਕੇ ਮੁਕੱਦਮਾ ਐੱਨਡੀਪੀਐੱਸ ਐਕਟ ਥਾਣਾ ਜੋਗਾ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ। ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਟੀਮ ਨੇ ਬਾਲ ਕ੍ਰਿਸ਼ਨ ਵਾਸੀ ਵਾਰਡ-11, ਬੁਢਲਾਡਾ ਨੂੰ ਗਸ਼ਤ ਦੌਰਾਨ 20 ਪਾਬੰਦੀਸ਼ੁਦਾ ਗੋਲੀਆਂ ਮੁਕੱਦਮਾ ਐਨਡੀਪੀਐਸ ਐਕਟ ਥਾਣਾ ਸਿਟੀ ਬੁਢਲਾਡਾ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ਵਿਚ ਲਿਆਂਦੀ। ਥਾਣਾ ਭੀਖੀ ਦੀ ਪੁਲਿਸ ਟੀਮ ਨੇ ਲਾਲੀ ਸਿੰਘ ਵਾਸੀ ਢੈਪਈ, ਲਾਲ ਸਿੰਘ ਵਾਸੀ ਹੀਰੋ ਕਲਾਂ ਕੋਲੋਂ ਗਸ਼ਤ ਦੌਰਾਨ 108 ਬੋਤਲਾਂ ਠੇਕਾ ਸ਼ਰਾਬ ਚੰਡੀਗੜ੍ਹ ਬਰਾਮਦ ਕਰਕੇ ਮੁਕੱਦਮਾ ਆਬਕਾਰੀ ਐਕਟ ਥਾਣਾ ਭੀਖੀ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ।