ਵੱਖ-ਵੱਖ ਥਾਵਾਂ ਤੋਂ ਨਸ਼ੀਲੇ ਪਦਾਰਥਾਂ ਸਮੇਤ ਮੁਲਜ਼ਮ ਆਏ ਪੁਲਿਸ ਅੜਿੱਕੇ
ਭਾਗੀਰਥ ਸਿੰਘ ਮੀਨਾ ਭਾਗੀਰਥ ਸਿੰਘ ਮੀਨਾ
Publish Date: Sat, 18 Oct 2025 07:18 PM (IST)
Updated Date: Sat, 18 Oct 2025 07:20 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਮਾਨਸਾ ਪੁਲਿਸ ਵੱਲੋਂ ‘ਯੁੱਧ ਨਸ਼ਿਆ ਵਿਰੁੱਧ’ ਕਾਰਵਾਈ ਕਰਦਿਆਂ ਵੱਖ-ਵੱਖ ਥਾਣਿਆਂ ਵਿੱਚ 7 ਮੁਕਦੱਮੇ ਦਰਜ ਕਰ ਕੇ 8 ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 40 ਗ੍ਰਾਮ ਹੈਰੋਇਨ ਸਮੇਤ ਮੋਟਰ 02 ਸਾਈਕਲ, 20 ਨਸ਼ੇ ਦੀਆਂ ਗੋਲੀਆਂ, 180 ਸਿਗਨੇਚਰ ਕੈਪਸੂਲ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਸੀਨੀਅਰ ਕਪਤਾਨ ਪੁਲਿਸ ਮਾਨਸਾ ਭਾਗੀਰਥ ਸਿੰਘ ਮਾਨਸਾ ਨੇ ਦੱਸਿਆ ਕਿ ਥਾਣਾ ਸਿਟੀ 1 ਮਾਨਸਾ ਦੀ ਪੁਲਿਸ ਟੀਮ ਨੇ ਗੁਰਭੇਜ ਸਿੰਘ ਵਾਸੀ ਜਾਵਹਰਕੇ ਕੋਲੋਂ ਗਸ਼ਤ ਦੌਰਾਨ 45 ਸਿਗਨੇਚਰ ਕੈਪਸੂਲ ਬਰਾਮਦ ਕਰਕੇ ਮੁਕਦੱਮਾ ਬੀਐਨਐਸ ਥਾਣਾ ਸਿਟੀ 1 ਮਾਨਸਾ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਅਤੇ ਥਾਣਾ ਦੀ ਪੁਲਿਸ ਟੀਮ ਨੇ ਜਤਿਨ ਕੁਮਾਰ ਵਾਸੀ ਵਾਰਡ ਨੰਬਰ. 16 ਮਾਨਸਾ ਨੂੰ ਕਾਬੂ ਕਰਕੇ ਡੋਪ ਟੈਸਟ ਕਰਵਾਉਣ ਤੇ ਡੋਪ ਪਾਜ਼ੇਟਿਵ ਆਉਣ ਤੇੇ ਮੁਕਦੱਮਾ ਐਨਡੀਪੀਐਸ ਐਕਟ ਥਾਣਾ ਸਿਟੀ 1 ਮਾਨਸਾ ਤਹਿਤ ਦਰਜ ਕਰਕੇ ਤਫ਼ਤੀਸ ਅਮਲ ਵਿੱਚ ਲਿਆਂਦੀ।
ਇਸ ਮੌਕੇ ਥਾਣਾ ਸਿਟੀ 2 ਮਾਨਸਾ ਦੀ ਪੁਲਿਸ ਟੀਮ ਨੇ ਰੱਜਤ ਕੁਮਾਰ ਵਾਸੀ ਵਾਰਡ ਨੰਬਰ. 09 ਮਾਨਸਾ ਕੋਲੋਂ ਗਸ਼ਤ ਦੌਰਾਨ 30 ਸਿਗਨੇਚਰ ਕੈਪਸੂਲ ਬਰਾਮਦ ਕਰ ਕੇ ਮੁਕਦੱਮਾ ਬੀਐੱਨਐੱਸ ਥਾਣਾ ਸਿਟੀ 2 ਮਾਨਸਾ ਤਹਿਤ ਦਰਜ ਕਰ ਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਅਤੇ ਸੀਆਈਏ ਸਟਾਫ਼ ਦੀ ਪੁਲਿਸ ਨੇ ਰਿੰਕੂ ਕੁਮਾਰ ਵਾਸੀ ਵਾਰਡ ਨੰਬਰ. 05 ਮਾਨਸਾ ਕੋਲੋਂ ਗਸ਼ਤ ਦੌਰਾਨ 09 ਹੈਰੋਇਨ ਸਮੇਤ ਮੋਟਰ ਸਾਈਕਲ ਬਰਾਮਦ ਕਰ ਕੇ ਮੁਕਦੱਮਾ ਐੱਨਡੀਪੀਐੱਸ ਐਕਟ ਥਾਣਾ ਸਿਟੀ 2 ਮਾਨਸਾ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ।
ਇਸੇ ਤਰ੍ਹਾਂ ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਟੀਮ ਨੇ ਗੁਰਸੇਵਕ ਸਿੰਘ ਵਾਸੀ ਵਾਰਡ ਨੰਬਰ. 02 ਬੁਢਲਾਡਾ ਕੋਲੋਂ ਗਸ਼ਤ ਦੌਰਾਨ 20 ਨਸ਼ੇ ਦੀਆਂ ਗੋਲੀਆਂ ਬਰਾਮਦ ਕਰ ਕੇ ਮੁਕਦੱਮਾ ਐੱਨਡੀਪੀਐੱਸ ਐਕਟ ਥਾਣਾ ਸਿਟੀ ਬੁਢਲਾਡਾ ਤਹਿਤ ਦਰਜ ਕਰ ਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ। ਥਾਣਾ ਬੋਹਾ ਦੀ ਪੁਲਿਸ ਟੀਮ ਨੇ ਚਿਮਨ ਲਾਲ ਪਾਸੋਂ ਦੌਰਾਨੇ ਗਸ਼ਤ 105 ਸਿਗਨੇਚਰ ਕੈਪਸੂਲ ਬਰਾਮਾਦ ਕਰ ਕੇ ਮੁਕਦੱਮਾ ਬੀਐੱਨਐੱਸ ਥਾਣਾ ਬੋਹਾ ਤਹਿਤ ਦਰਜ ਕਰ ਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ। ਥਾਣਾ ਜੋੜਕੀਆਂ ਦੀ ਪੁਲਿਸ ਨੇ ਪਰਵਿੰਦਰ ਸਿੰਘ, ਮਲੀਨ ਖਾਨ ਵਾਸੀ ਰੋੜੀ (ਹਰਿਆਣਾ) ਕੋਲੋਂ ਗਸ਼ਤ ਦੌਰਾਨ 31 ਗ੍ਰਾਮ ਹੈਰੋਇਨ ਸਮੇਤ ਮੋਟਰ ਸਾਈਕਲ ਬਰਾਮਦ ਕਰ ਕੇ ਮੁਕਦੱਮਾ ਐੱਨਡੀਪੀਐੱਸ ਐਕਟ ਥਾਣਾ ਜੌੜਕੀਆਂ ਤਹਿਤ ਦਰਜ ਕਰ ਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ।