ਹੈਰੋਇਨ ਤੇ 90 ਪਾਬੰਦੀਸ਼ੁਦਾ ਕੈਪਸੂਲ ਬਰਾਮਦ
ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ
Publish Date: Sat, 25 Apr 2026 05:37 PM (IST)
Updated Date: Sun, 26 Apr 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਪੁਲਿਸ ਵੱਲੋਂ 'ਯੁੱਧ ਨਸ਼ਿਆਂ ਵਿਰੁੱਧ’ ਕਾਰਵਾਈ ਕਰਦਿਆਂ ਵੱਖ ਵੱਖ ਥਾਣਿਆਂ ’ਚ 3 ਮੁੱਕਦਮੇ ਦਰਜ ਕਰਕੇ 4 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 107 ਗ੍ਰਾਮ ਹੈਰੋਇਨ (ਚਿੱਟਾ), 90 ਕੈਪਸੂਲ(ਸਿਗਨੇਚਰ) ਬ੍ਰਾਮਦ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਸੀਨੀਅਰ ਕਪਤਾਨ ਪੁਲਸਿ ਮਾਨਸਾ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਥਾਣਾ ਸਿਟੀ ਬੁਢਲਾਡਾ ’ਚ ਸੀਆਈਏ ਸਟਾਫ਼ ਦੀ ਪੁਲਿਸ ਟੀਮ ਨੇ ਦੀਪਕ ਕੁਮਾਰ ਉਰਫ਼ ਦੀਪੂ ਅਤੇ ਦੀਪਕ ਕੁਮਾਰ ਉਰਫ਼ ਡੋਗਰ ਵਾਸੀ ਨੰਗਲ ਹੱਡਾਵਾਲਾ (ਹਰਿਆਣਾ) ਕੋਲੋਂ 100 ਗ੍ਰਾਮ ਹੈਰੋਇਨ ਬ੍ਰਾਮਦ ਹੋਣ ਤੇ ਮੁਕੱਦਮਾ ਐਨਡੀਪੀਐਸ ਐਕਟ ਥਾਣਾ ਸਿਟੀ ਬੁਢਲਾਡਾ ਤਹਿਤ ਦਰਜ ਕਰਕੇ ਤਫ਼ਤੀਸ ਅਮਲ ਵਿੱਚ ਲਿਆਂਦੀ। ਥਾਣਾ ਜੌੜਕੀਆਂ ਦੀ ਪੁਲਿਸ ਟੀਮ ਨੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਵਾਰਡ ਨੰਬਰ. 04 ਸਰਦੂਲਗੜ੍ਹ ਕੋਲੋਂ 07 ਗ੍ਰਾਮ ਹੈਰੋਇਨ (ਚਿੱਟਾ) ਬ੍ਰਾਮਦ ਹੋਣ ਤੇ ਮੁਕੱਦਮਾ ਐਨਡੀਪੀਐਸ ਐਕਟ ਥਾਣਾ ਜੌੜਕੀਆ ਤਹਿਤ ਦਰਜ ਕਰ ਕੇ ਤਫ਼ਤੀਸ਼ ਅਮਲ ’ਚ ਲਿਆਂਦੀ। ਇਸ ਤੋਂ ਇਲਾਵਾ ਥਾਣਾ ਭੀਖੀ ਦੀ ਪੁਲਿਸ ਟੀਮ ਨੇ ਕਿਰਨਾ ਕੌਰ ਪਤਨੀ ਪਾਲ ਸਿੰਘ ਵਾਸੀ ਵਾਰਡ ਨੰਬਰ. 02 ਭੀਖੀ ਕੋਲੋਂ 90 ਕੈਪਸੂਲ (ਸਿਗਨੇਚਰ) ਬ੍ਰਾਮਦ ਹੋਣ ਤੇ ਮੁਕੱਦਮਾ ਬੀਐਨਐਸ ਥਾਣਾ ਭੀਖੀ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ।