ਹੈਰੋਇਨ ਤੇ ਪਾਬੰਦੀਸ਼ੁਦਾ ਗੋਲੀਆਂ ਸਮੇਤ 4 ਕਾਬੂ, ਕੇਸ ਦਰਜ
ਭਾਗੀਰਥ ਸਿੰਘ ਮੀਨਾ, ਆਈ.ਪੀ.ਐੱਸ,
Publish Date: Mon, 30 Mar 2026 08:55 PM (IST)
Updated Date: Tue, 31 Mar 2026 04:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਵੱਖ ਵੱਖ ਥਾਣਿਆ ’ਚ 3 ਮੁਕੱਦਮੇ ਦਰਜ ਕਰਕੇ 4 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 07 ਗ੍ਰਾਮ ਹੈਰੋਇਨ, 66 ਨਸ਼ੀਲੀਆ ਗੋਲੀਆਂ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਗਈ ਹੈ। ਸੀਨੀਅਰ ਕਪਤਾਨ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਕਿ ਥਾਣਾ ਬਰੇਟਾ ਦੀ ਪੁਲਿਸ ਟੀਮ ਨੇ ਬਾਬੂ ਸਿੰਘ ਵਾਸੀ ਕਿਸ਼ਨਗੜ੍ਹ ਸੇਢਾ ਸਿੰਘ ਵਾਲਾ ਕੋਲੋਂ 36 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਹੋਣ 'ਤੇ ਮੁਕੱਦਮਾ ਐੱਨਡੀਪੀਐੱਸ ਐਕਟ ਥਾਣਾ ਬਰੇਟਾ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ। ਥਾਣਾ ਸਿਟੀ 2 ਮਾਨਸਾ ਦੀ ਪੁਲਿਸ ਟੀਮ ਨੇ ਗੁਰਜੀਤ ਸਿੰਘ ਉਰਫ਼ ਜੀਤਾ, ਜਸਪ੍ਰੀਤ ਸਿੰਘ ਉਰਫ ਜੱਸੂ ਵਾਸੀ ਗਾਮੇ ਵਾਲੀ ਗਲੀ ਵਾਰਡ ਨੰਬਰ. 11 ਮਾਨਸਾ ਕੋਲੋਂ 30 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਹੋਣ 'ਤੇ ਮੁਕੱਦਮਾ ਐੱਨਡੀਪੀਐੱਸ ਐਕਟ ਥਾਣਾ ਸਿਟੀ-2 ਮਾਨਸਾ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ। ਥਾਣਾ ਸਦਰ ਮਾਨਸਾ ਵਿੱਚ ਸੀਆਈਏ ਸਟਾਫ਼ ਮਾਨਸਾ ਦੀ ਪੁਲਿਸ ਟੀਮ ਨੇ ਅਮਰਜੀਤ ਕੌਰ ਉਰਫ਼ ਨੀਲੋ ਵਾਸੀ ਭੈਣੀ ਬਾਘਾ ਕੋਲੋਂ 07 ਗ੍ਰਾਮ ਹੈਰੋਇਨ ਬਰਾਮਦ ਹੋਣ 'ਤੇ ਮੁਕੱਦਮਾ ਐਨਡੀਪੀਐਸ ਐਕਟ ਥਾਣਾ ਸਦਰ ਮਾਨਸਾ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ।