ਪੁਲਿਸ ਨੇ ਐੱਨਡੀਪੀਐੱਸ ਐਕਟ ਦੇ ਕੇਸਾਂ ਦਾ ਮਾਲ ਮੁਕੱਦਮਾ ਕੀਤਾ ਨਸ਼ਟ
ਭਾਗੀਰਥ ਸਿੰਘ ਮੀਨਾ,ਆਈ.ਪੀ.ਐੱਸ. ਭਾਗੀਰਥ ਸਿੰਘ ਮੀਨਾ,ਆਈ.ਪੀ.ਐੱਸ.
Publish Date: Wed, 29 Apr 2026 07:26 PM (IST)
Updated Date: Thu, 30 Apr 2026 04:17 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮਾਨਸਾ ਪੁਲਿਸ ਵੱਲੋਂ ਵੱਖ-ਵੱਖ ਥਾਣਿਆਂ ਵਿੱਚ ਦਰਜ ਐੱਨਡੀਪੀਐੱਸ ਐਕਟ ਦੇ ਕੇਸਾਂ ਦਾ ਮਾਲ ਮੁਕੱਦਮਾ ਨਸ਼ਟ ਕੀਤਾ ਗਿਆ। ਇਹ ਜਾਣਕਾਰੀ ਭਾਗੀਰਥ ਸਿੰਘ ਮੀਨਾ,ਆਈਪੀਐੱਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਦਿੱਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਨਿਗਰਾਨੀ ਹੇਠ ਮਨਮੋਹਨ ਸਿੰਘ ਔਲਖ ਐੱਸ.ਪੀ (ਇਨਵੈ:) ਮਾਨਸਾ ਅਤੇ ਜਸਵਿੰਦਰ ਸਿੰਘ ਡੀ.ਐੱਸ.ਪੀ (ਡੀ) ਦੀ ਹਾਜ਼ਰੀ ਵਿੱਚ ਐੱਨ.ਡੀ.ਪੀ.ਐੱਸ ਐਕਟ ਦੇ 72 ਪੋਸਟ ਟਰਾਇਲ ਕੇਸਾਂ ਦਾ ਸਬੰਧਿਤ ਮਾਲ ਮੁਕੱਦਮਾ 148.650 ਕਿਲੋਗ੍ਰਾਮ ਭੂੱਕੀ ਚੂਰਾ ਪੋਸਤ, 13.440 ਕਿਲੋਗ੍ਰਾਮ ਨਸ਼ੀਲਾ ਪਾਊਡਰ, 19.600 ਕਿਲੋਗ੍ਰਾਮ ਨਸ਼ੀਲਾ ਘੋਲ 30,946 ਨਸ਼ੀਲੀਆਂ ਗੋਲੀਆ,1282 ਕੈਪਸੂਲ, 74 ਟੀਕੇ, 590 ਨਸ਼ੀਲੀਆਂ ਸ਼ੀਸ਼ੀਆਂ ਅਤੇ 0.036 ਕਿਲੋਗ੍ਰਾਮ ਸਮੈਕ ਜਿੰਨ੍ਹਾਂ ਨੂੰ ਪੁਲਿਸ ਲਾਇਨ ਮਾਨਸਾ ਵਿੱਚ ਬਣੇ ਇੰਨਸ਼ੀਨਰੇਟਰ 'ਤੇ ਨਸ਼ਟ ਕੀਤਾ ਗਿਆ। ਸੀਨੀਅਰ ਕਪਤਾਨ ਪੁਲਿਸ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਅੰਦਰ ਐੱਨ.ਡੀ.ਪੀ.ਐੱਸ ਐਕਟ ਤਹਿਤ ਬਾਕੀ ਰਹਿੰਦੇ ਕੇਸਾਂ ਦਾ ਮਾਲ ਮੁਕੱਦਮਾ ਮਾਣਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਨਸ਼ਟ ਕੀਤਾ ਜਾਵੇਗਾ।