ਪੁਲਿਸ ਨੇ ਨਸ਼ੀਲੇ ਪਦਾਰਥ ਕੀਤੇ ਨਸ਼ਟ
ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ.
Publish Date: Thu, 16 Apr 2026 08:02 PM (IST)
Updated Date: Thu, 16 Apr 2026 08:03 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮਾਨਸਾ ਪੁਲਿਸ ਵੱਲੋਂ ਜ਼ਿਲ੍ਹਾ ਅੰਦਰ ਵੱਖ ਵੱਖ ਥਾਣਿਆਂ ਵਿੱਚ ਦਰਜ ਐੱਨਡੀਪੀਐੱਸ ਐਕਟ ਤਹਿਤ ਕੇਸਾਂ ਦਾ ਮਾਲ ਮੁਕਦੱਮਾ ਤਲਫ਼ ਕੀਤਾ ਗਿਆ। ਐੱਸਐੱਸਪੀ ਮਾਨਸਾ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਖ਼ੁਦ ਦੀ ਨਿਗਰਾਨੀ ਹੇਠ ਮਨਮੋਹਨ ਸਿੰਘ ਔਲਖ ਐੱਸਪੀ (ਇਨਵੈਸਟੀਗੇਸ਼ਨ) ਮਾਨਸਾ ਅਤੇ ਜਸਵਿੰਦਰ ਸਿੰਘ ਡੀਐੱਸਪੀ (ਡੀ) ਦੀ ਹਾਜ਼ਰੀ ਵਿੱਚ ਐੱਨਡੀਪੀਐੱਸ ਐਕਟ ਦੇ 25 ਪ੍ਰੀ ਟ੍ਰਾਇਲ, 16 ਪੋਸਟ ਟ੍ਰਾਇਲ ਕੇਸਾਂ ਦਾ ਸਬੰਧਿਤ ਮਾਲ ਮੁਕਦੱਮਾ 82.700 ਕਿਲੋਗ੍ਰਾਮ ਭੂੱਕੀ ਚੂਰਾ ਪੋਸਤ, 927 ਗ੍ਰਾਮ ਹੈਰੋਇਨ, 8390 ਨਸ਼ੇ ਦੀਆਂ ਗੋਲੀਆਂ, 235 ਨਸ਼ੇ ਦੀਆਂ ਸ਼ੀਸੀਆਂ, 380 ਗ੍ਰਾਮ ਗਾਂਜਾਂ, 05 ਗ੍ਰਾਮ ਸਮੈਕ, 01 ਕਿੱਲੋ 310 ਗ੍ਰਾਮ ਨਸ਼ੀਲਾ ਪਾਊਡਰ ਅਤੇ 06 ਖਾਲੀ ਬਲਕ ਪਲੰਦੇ ਜਿਨ੍ਹਾਂ ਨੂੰ ਪੁਲਿਸ ਲਾਈਨ ਮਾਨਸਾ ਵਿੱਚ ਬਣੇ ਇੰਨਸ਼ੀਨਰੇਟਰ ’ਤੇ ਨਸ਼ਟ ਕੀਤਾ ਗਿਆ। ਇਸ ਸਬੰਧੀ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਜ਼ਿਲ੍ਹਾ ਮਾਨਸਾ ਅੰਦਰ ਐੱਨਡੀਪੀਐੱਸ ਐਕਟ ਤਹਿਤ ਬਾਕੀ ਰਹਿੰਦੇ ਕੇਸਾਂ ਦਾ ਮਾਲ ਮੁਕਦੱਮਾ ਬਾਰੇ ਅਦਲਾਤਾਂ ਕੋਲੋਂ ਹੁਕਮ ਹਾਸਲ ਕਰ ਕੇ ਨਸ਼ਟ ਕੀਤਾ ਜਾਵੇਗਾ।