ਨਾੜ ਨੂੰ ਅੱਗ ਲਗਾਉਣ ਦੇ ਮਾਮਲੇ ‘ਚ 10 ਖ਼ਿਲਾਫ਼ ਕੇਸ ਦਰਜ
ਨਾੜ ਨੂੰ ਅੱਗ ਲਗਾਉਣ ਦੇ
Publish Date: Fri, 15 May 2026 07:31 PM (IST)
Updated Date: Sat, 16 May 2026 04:12 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਨਾੜ ਨੂੰ ਅੱਗ ਲਗਾਉਣ ਦੇ ਮਾਮਲੇ ‘ਚ ਮਾਨਸਾ ਜ਼ਿਲ੍ਹੇ ਦੇ ਦੋ ਵੱਖ ਵੱਖ ਥਾਣਿਆਂ ‘ਚ 10 ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਥਾਣਾ ਬੋਹਾ ਦੇ ਜਾਂਚ ਅਧਿਕਾਰੀ ਲੇਡੀ. ਹੌਲਦਾਰ ਅਮਨਦੀਪ ਕੌਰ ਨੇ ਦੱਸਿਆ ਕਿ ਮੁਦੱਈ ਕਲੱਸਟਰ ਅਫ਼ਸਰ ਜਸਕਰਨ ਸਿੰਘ ਜ਼ਿਲ੍ਹੇਦਾਰ , ਬੁਢਲਾਡਾ ਅਤੇ ਨੋਡਲ ਅਫ਼ਸਰ ਪਰਮਾਨੰਦ ਦੀ ਰਿਪੋਰਟ ਅਨੁਸਾਰ ਪਿੰਡ ਬੋਹਾ ‘ਚ ਨਾੜ ਨੂੰ ਅੱਗ ਲਗਾਉਣ ਦੀ ਸੂਚਨਾ ਮਿਲੀ। ਇਸ ਮਾਮਲੇ ’ਚ ਹਰਮੀਤ ਕੌਰ, ਅਸ਼ਵਿੰਦਰ ਸਿੰਘ, ਬਲਵਿੰਦਰ ਸਿੰਘ, ਬਿੱਲੂ ਸਿੰਘ, ਗੁਰਮੀਤ ਕੌਰ, ਦੁਰਵਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਵਾਸੀ ਅੱਕਾਂਵਾਲੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਦੇ ਇਲਾਵਾ ਥਾਣਾ ਭੀਖੀ ਦੇ ਹੌਲਦਾਰ ਰੀਸ ਕੁਮਾਰ ਨੇ ਦੱਸਿਆ ਕਿ ਨੋਡਲ ਅਫ਼ਸਰ ਨਮਨ ਬਾਂਸਲ ਨਹਿਰੀ ਪਟਵਾਰੀ ਦੀ ਰਿਪੋਰਟ ‘ਤੇ 11 ਮਈ 2026 ਨੂੰ ਬਾਹੱਦ ਪਿੰਡ ਹੋਡਲਾ ਕਲਾਂ ਵਿੱਚ ਕੁੱਝ ਵਿਅਕਤੀਆਂ ਵੱਲੋਂ ਨਾੜ ਨੂੰ ਅੱਗ ਲਗਾਈ ਗਈ ਦੀ ਜਾਣਕਾਰੀ ਮਿਲੀ ਸੀ। ਇਸ ਮਾਮਲੇ ‘ਚ ਰਾਜ ਰਾਣੀ, ਸੰਤੂਰਾਮ ਅਤੇ ਅਮਰਨਾਥ , ਮਦਨ ਲਾਲ ਵਾਸੀ ਹੋਡਲਾ ਕਲਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੇ।