ਚੋਰੀਸ਼ੁਦਾ ਬਾਈਕ ਸਮੇਤ ਦੋ ਕਾਬੂ, ਤੀਜੇ ਦੀ ਭਾਲ ਜਾਰੀ
ਥਾਣਾ ਸਿਟੀ 1 ਮਾਨਸਾ ਦੀ
Publish Date: Wed, 13 May 2026 06:15 PM (IST)
Updated Date: Thu, 14 May 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਥਾਣਾ ਸਿਟੀ 1 ਮਾਨਸਾ ਦੀ ਪੁਲਿਸ ਵੱਲੋਂ ਚੋਰੀ ਦੇ ਮੋਟਰਸਾਈਕਲ ਸਮੇਤ ਦੋ ਜਣਿਆਂ ਨੂੰ ਕਾਬੂ ਕਰ ਲਿਆ ਗਿਆ ਹੈ, ਜਦਕਿ ਇੱਕ ਦੀ ਪੁਲਿਸ ਭਾਲ ਕਰ ਰਹੀ ਹੈ। ਜਾਂਚ ਅਧਿਕਾਰੀ ਏਐਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਮੁਦੱਈ ਹਰਮਨ ਸਿੰਘ ਵਾਸੀ ਚਕੇੇਰੀਆਂ ਅਨੁਸਾਰ 6 ਮਈ 2026 ਨੂੰ ਉਹ ਆਪਣੇ ਦੋਸਤ ਜਸਪ੍ਰੀਤ ਸਿੰਘ ਵਾਸੀ ਚਕੇਰੀਆਂ ਦੇ ਭਰਤੀ ਵੇਖਣ ਲਈ ਦਿੱਲੀ ਜਾਣ ਲਈ ਆਪਣਾ ਪਲਟੀਨਾ ਮੋਟਰਸਾਈਕਲ ਨੰਬਰੀ ਪੀਬੀ 29ਪੀ 9568 ਰੰਗ ਕਾਲਾ ਰੇਲਵੇ ਸਟੇਸ਼ਨ ਨੇੜੇ ਜੱਚਾ ਬੱਚਾ ਹਸਪਤਾਲ ਮਾਨਸਾ ਵਿਖੇ ਬਣੀ ਪਾਰਕਿੰਗ ਵਿੱਚ ਖੜ੍ਹਾ ਕਰਕੇ ਗਏ ਸੀ। ਜਦ 7 ਮਈ 2026 ਨੂੰ ਕਰੀਬ ਰਾਤ 2 ਵਜੇ ਆ ਕੇ ਵੇਖਿਆ ਤਾਂ ਮੋਟਰਸਾਹੀਕਲ ਨੰਬਰੀ ਉਕਤ ਉਥੇ ਨਹੀਂ ਸੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਦੇ ਬਾਅਦ ਜਦ ਭਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਜਗਦੇਵ ਸਿੰਘ, ਸੱਤਪਾਲ ਸਿੰਘ ਅਤੇ ਪ੍ਰੇਮ ਸਿੰਘ ਵਾਸੀ ਝੱਬਰ ਵੇਹੜਾ ਅਕਲੀਆ ਨੇ ਮੋਟਰਸਾਈਕਲ ਚੋਰੀ ਕੀਤਾ ਗਿਆ ਹੈ। ਇਸ ਮਾਮਲੇ ‘ਚ ਜਗਦੇਵ ਸਿੰਘ ਅਤੇ ਸੱਤਪਾਲ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮੋਟਰਸਾਈਕਲ ਨੰਬਰੀ ਪੀਬੀ 29ਪੀ 9568 ਬਰਾਮਦ ਕਰ ਲਿਆ ਹੈ। ਇਸ ਮਾਮਲੇ ‘ਚ ਪ੍ਰੇਮ ਸਿੰਘ ਦੀ ਅਜੇ ਭਾਲ ਕੀਤੀ ਜਾ ਰਹੀ ਹੈ।