ਲੁੱਟ-ਖੋਹ ਕਰ ਕੇ ਫ਼ਰਾਰ ਹੋਣ ਵਾਲੇ ਕੀਤੇ ਕਾਬੂ
ਲੁੱਟ ਖੋਹ ਕਰ ਫ਼ਰਾਰ ਹੋਣ
Publish Date: Mon, 11 May 2026 04:58 PM (IST)
Updated Date: Tue, 12 May 2026 04:03 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਲੁੱਟ-ਖੋਹ ਕਰ ਕੇ ਫ਼ਰਾਰ ਹੋਣ ਵਾਲੇ ਚਾਰ ਜਣਿਆਂ ਨੂੰ ਥਾਣਾ ਸਿਟੀ-2 ਮਾਨਸਾ ਪੁਲਿਸ ਨੇ ਕਾਬੂ ਕਰ ਲਿਆ ਹੈ। ਜਾਂਚ ਅਧਿਕਾਰੀ ਐਚਸੀ ਹਰਦੀਪ ਸਿੰਘ ਨੇ ਦੱਸਿਆ ਕਿ ਮੁਦੱਈ ਗੁਰਸੇਵਕ ਸਿੰਘ ਉਰਫ਼ ਤੇਜੀ ਵਾਸੀ ਪਿੰਡ ਮਾਨਬੀਬੜੀਆਂ ਹਾਲ ਕਿਰਾਏ ਦਾ ਮਕਾਨ ਵਾਰਡ ਨੰਬਰ. 01 ਠੂਠਿਆਂਵਾਲੀ ਰੋਡ ਨੇੜੇ ਫੌਜੀ ਕਰਿਆਣਾ ਸਟੋਰ ਮਾਨਸਾ ਨੇ ਦੱਸਿਆ ਕਿ 9 ਮਈ 2026 ਨੂੰ ਵਕਤ ਕਰੀਬ 12.50 ਵਜੇ ਉਸ ਨੇ ਆਪਣੇ ਏਟੀਐਮ ਰਾਹੀਂ 25 ਹਜ਼ਾਰ ਕਢਵਾਏ ਤਾਂ ਇਕ ਇਨੋਵਾ ਕਾਰ ਨੰਬਰੀ. ਪੀਬੀ 13ਬੀਏ 2700 ਰੰਗ ਸਿਲਵਰ ਕਾਰ ਚਾਲਕ ਤੋਂ ਬਿਨਾਂ ਤਿੰਨ ਮੋਨੇ ਨੌਜਵਾਨਾਂ ਨੇ ਉਤਰ ਕੇ ਉਸਦੀ ਕੁੱਟਮਾਰ ਕੀਤੀ। ਉਕਤ ਨੌਜਵਾਨਾਂ ਨੇ 25 ਹਜ਼ਾਰ ਦੀ ਨਕਦੀ, ਆਈਡੀਬੀਆਈ ਬੈਂਕ ਦਾ ਏਟੀਐੱਮ ਤੇ ਆਧਾਰ ਕਾਰਡ ਝਪਟ ਲਏ। ਉਨ੍ਹਾਂ ਨੇ ਜ਼ਬਰਦਸਤੀ ਇਨੋਵਾ ਕਾਰ ’ਚ ਬਿਠਾ ਲਿਆ। ਮੁਦੱਈ ਅਨੁਸਾਰ ਉਸ ਦੀ ਕੁੱਟਮਾਰ ਕਰਦਿਆਂ ਉਸ ਨੂੰ ਅਰਵਿੰਦ ਨਗਰ ਮਾਨਸਾ ਕੋਲ ਗੱਡੀ ਰੋਕ ਕੇ ਧੱਕਾ ਮਾਰ ਕੇ ਹੇਠਾਂ ਸੁੱਟ ਕੇ ਆਪਣੀ ਗੱਡੀ ਸਮੇਤ ਫ਼ਰਾਰ ਹੋ ਗਏ। ਉਸ ਨੇ ਦੱਸਿਆ ਕਿ 10 ਮਈ 2026 ਨੂੰ ਉਕਤ ਦੋਸ਼ੀਆਂ ਬਾਰੇ ਪਤਾ ਲੱਗਿਆ। ਪਲਿਸ ਨੇ ਇਸ ਮਾਮਲੇ ‘ਚ ਕਮਲਦੀਪ ਸਿੰਘ ਉਰਫ਼ ਬਿੱਲਾ ਵਾਸੀ ਮੋਹਰ ਸਿੰਘ ਵਾਲਾ, ਗੁਰਜੀਤ ਸਿੰਘ ਉਰਫ਼ ਲਾਡੀ, ਹਰਕਿੰਦਰ ਸਿੰਘ ਉਰਫ਼ ਗੋਬਿੰਦ ਅਤੇ ਗੁਰਜੀਤ ਸਿੰਘ ਵਾਸੀ ਖਿਆਲਾ ਕਲਾਂ ਨੂੰ ਕਾਬੂ ਕਰ ਲਿਆ ਗਿਆ। ਜਾਂਚ ਅਧਿਕਾਰੀ ਐੱਚਸੀ ਹਰਦੀਪ ਸਿੰਘ ਨੇ ਦੱਸਿਆ ਕਿ ਇੰਨ੍ਹਾਂ ਨੂੰ ਕਾਬੂ ਕਰਕੇ ਇੱਕ ਇਨੋਵਾ ਕਾਰ ਨੰਬਰੀ ਪੀਬੀ 13ਬੀਏ 2700 ਰੰਗ ਸਿਲਵਰ ਸਮੇਤ 20 ਪਾਬੰਦੀਸ਼ੁਦਾ ਗੋਲ਼ੀਆਂ ਮਾਰਕਾ ਏਟੀਜੋਲਮ ਆਦਿ ਬਰਾਮਦ ਕਰ ਲਈਆਂ ਤੇ ਇਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।