ਅਮਾਨਤ ’ਚ ਖਿਆਨਤ ਪਾਉਣ ’ਤੇ ਇਕ ਖ਼ਿਲਾਫ਼ ਕੇਸ
ਅਮਾਨਤ ਵਿੱਚ ਖਿਆਨਤ
Publish Date: Fri, 08 May 2026 06:49 PM (IST)
Updated Date: Sat, 09 May 2026 04:09 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਅਮਾਨਤ ਵਿੱਚ ਖਿਆਨਤ ਪਾਉਣ ਦੇ ਮਾਮਲੇ ‘ਚ ਥਾਣਾ ਝੁਨੀਰ ਪੁਲਿਸ ਨੇ ਇਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਹੌਲਦਾਰ ਗੁਰਸੰਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਮੁਦੱਈ ਮੋਨੂੰ ਕੁਮਾਰ ਵਾਸੀ ਫਤਿਹਪੁਰ, ਨੇੜੇ ਦਿਉਬੰਦ ਸਹਾਰਨਪੁਰ (ਯੂ.ਪੀ) ਹਾਲ ਬ੍ਰਾਂਚ ਮੈਨੇਜਰ, ਕੁਲਧਾਰਾ ਇੰਨਵੈਸਟਮੈਂਟ ਬ੍ਰਾਂਚ ਝੁਨੀਰ ਜ਼ਿਲ੍ਹਾ ਮਾਨਸਾ ਦੁਆਰਾ ਸੀਨੀਅਰ ਕਪਤਾਨ ਪੁਲਿਸ ਮਾਨਸਾ ਨੂੰ ਹਰਪ੍ਰੀਤ ਸਿੰਘ ਖ਼ਿਲਾਫ਼ ਦਰਖਾਸਤ ਅਮਾਨਤ ਵਿੱਚ ਖਿਆਨਤ ਕਰਨ ਸਬੰਧੀ ਦਰਖਾਸਤ ਦਿੱਤੀ ਸੀ। ਪੜਤਾਲ ਦੌਰਾਨ ਪਾਇਆ ਗਿਆ ਕਿ 16 ਅਕਤੂਬਰ 2025 ਨੂੰ ਹਰਪ੍ਰੀਤ ਸਿੰਘ ਨੇ ਵੱਖ-ਵੱਖ 83 ਵਿਅਕਤੀਆਂ ਤੋਂ ਕਿਸ਼ਤਾਂ ਰਾਹੀਂ 2 ਲੱਖ 82 ਹਜ਼ਾਰ 948 ਰੁਪਏ ਇਕੱਠੀ ਕੀਤੀ ਸੀ। ਪਰ ਹਰਪ੍ਰੀਤ ਸਿੰਘ ਨੇ ਇਹ ਪੈਸੇ ਬ੍ਰਾਂਚ ਵਿੱਚ ਜਮ੍ਹਾਂ ਕਰਵਾਉਣ ਦੀ ਬਜਾਏ ਖੁਦ ਵਰਤ ਲਏ ਸਨ। ਜਾਂਚ ਅਧਿਕਾਰੀ ਅਨੁਸਾਰ ਇਸ ਮਾਮਲੇ ਵਿੱਚ ਹਰਪ੍ਰੀਤ ਸਿੰਘ ਵਾਸੀ ਮੁੱਲਾ ਪੱਟੀ ਦੋਦਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।