8 ਗ੍ਰਾਮ ਹੈਰੋਇਨ ਸਣੇ ਵੱਖ-ਵੱਖ ਥਾਵਾਂ ਤੋਂ 2 ਕਾਬੂ
ਮਾਨਸਾ ਪੁਲਿਸ ਨੇ ਅਲੱਗ ਅਲੱਗ
Publish Date: Wed, 29 Apr 2026 05:27 PM (IST)
Updated Date: Thu, 30 Apr 2026 04:11 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮਾਨਸਾ ਪੁਲਿਸ ਨੇ ਅਲੱਗ ਅਲੱਗ ਜਗ੍ਹਾ ਤੋਂ ਦੋ ਜਣਿਆਂ ਨੂੰ 8 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਥਾਣਾ ਸਿਟੀ ਬੁਢਲਾਡਾ ਦੇ ਜਾਂਚ ਅਧਿਕਾਰੀ ਹੋਲਦਾਰ ਰੂਪ ਸਿੰਘ ਨੇ ਦੱਸਿਆ ਕਿ ਹੈਪੀ ਸਿੰਘ ਵਾਸੀ ਵਾਰਡ ਨੰਬਰ. 06 ਕੁਲਾਣਾ ਰੋਡ, ਬੁਢਲਾਡਾ ਨੂੰ ਲਿੰਕ ਰੋਡ ਦਰਿਆਪੁਰ ਖੁਰਦ, ਬੁਢਲਾਡਾ ਵਿਖੇ 4 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਸ ਦੇ ਇਲਾਵਾ ਥਾਣਾ ਝੁਨੀਰ ਦੇ ਜਾਂਚ ਅਧਿਕਾਰੀ ਏਐੱਸਆਈ ਮੇਵਾ ਸਿੰਘ ਨੇ ਦੱਸਿਆ ਕਿ ਮੁਲਜ਼ਮ ਰਾਜੇਸ਼ ਕੁਮਾਰ ਉਰਫ਼ ਸੁਨੀਲ ਵਾਸੀ ਹੀਰਕੇ ਨੂੰ 4 ਗ੍ਰਾਮ ਹੈਰੋਇਨ ਸਮੇਤ ਭੰਮੇ ਕਲਾਂ ਕੋਲੋਂ ਗ੍ਰਿਫ਼ਤਾਰ ਕੀਤਾ ਹੈ।