ਐੱਨਆਰਆਈ ਦੇ ਘਰੋਂ ਗਹਿਣੇ ਚੋਰੀ
ਐਨਆਰਆਈ ਵਿਅਕਤੀ
Publish Date: Thu, 14 May 2026 05:03 PM (IST)
Updated Date: Thu, 14 May 2026 05:03 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਐੱਨਆਰਆਈ ਵਿਅਕਤੀ ਦੇ ਮਾਨਸਾ ਸਥਿਤ ਘਰ ’ਚੋਂ ਚੋਰ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਕਰ ਕੇ ਲੈ ਗਏ। ਮਾਨਸਾ ਦੇ ਥਾਣਾ ਸਿਟੀ 2 ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੀੜਤ ਪਰਵਿੰਦਰ ਸਿੰਘ ਵਾਸੀ ਜਨਤ ਇਨਕਲੇਵ ਕਾਲੋਨੀ ਵਾਰਡ ਨੰਬਰ. 2 ਮਾਨਸਾ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਭਰਾ ਬਲਜਿੰਦਰ ਸਿੰਘ ਸਮੇਤ ਪਰਿਵਾਰ ਕੈਨੇਡਾ ਵਿੱਚ ਰਹਿੰਦਾ ਹੈ। ਉਨ੍ਹਾਂ ਦਾ ਜਨਤ ਇਨਕਲੇਵ ਕਾਲੋਨੀ ਵਿੱਚ ਮਕਾਨ ਹੈ। ਜਦੋਂ 11 ਮਈ 2026 ਨੂੰ ਉਸ ਨੇ ਮਕਾਨ ਨੰਬਰ. 123 ਵਿੱਚ ਜਾ ਕੇ ਦੇਖਿਆ ਤਾਂ ਮਕਾਨ ਦੇ ਕਮਰੇ ਦਾ ਸਾਈਡ ਵਾਲਾ ਸ਼ੀਸ਼ਾ ਕੱਢ ਕੇ ਕੋਈ ਅਣਪਛਾਤਾ ਵਿਅਕਤੀ ਅੰਦਰ ਦਾਖਲ ਹੋਇਆ। ਇਸ ਸਬੰਧੀ ਪੜਤਾਲ ਕਰਨ ’ਤੇ ਪਤਾ ਲੱਗਿਆ ਕਿ ਘਰ ਵਿੱਚ ਕਰੀਬ 20 ਤੋਲੇ ਚਾਂਦੀ, 2 ਤੋਲੇ ਸੋਨਾ ਅਤੇ ਕਰੀਬ 1 ਲੱਖ 50 ਹਜ਼ਾਰ ਰੁਪਏ ਕੈਸ਼ ਗਾਇਬ ਸੀ। ਜਾਂਚ ਅਧਿਕਾਰੀ ਐੱਸਆਈ ਅਮਰੀਕ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।