18 ਨੂੰ ਕਾਗਜ਼ਾਂ ਦੀ ਹੋਵੇਗੀ ਪੜਤਾਲ
ਜ਼ਿਲ੍ਹਾ ਮਾਨਸਾ ਦੀਆਂ ਨਗਰ ਕੌਂਸਲਾਂ
Publish Date: Sat, 16 May 2026 08:50 PM (IST)
Updated Date: Sun, 17 May 2026 04:15 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਜ਼ਿਲ੍ਹਾ ਮਾਨਸਾ ਦੀਆਂ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ’ਚ ਹੋਣ ਵਾਲੀਆਂ ਆਮ ਚੋਣਾਂ ਲਈ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਅੰਤਿਮ ਦਿਨ 261 ਉਮੀਦਵਾਰਾਂ ਵੱਲੋ ਆਪਣੇ ਕਾਗਜ਼ ਦਾਖਲ ਕਰਵਾਏ ਗਏ ਹਨ ਜਿਸ ਨਾਲ ਹੁਣ ਤੱਕ ਕੁੱਲ 388 ਉਮੀਦਵਾਰਾਂ ਨੇ ਆਪਣੇ ਕਾਗਜ਼ ਭਰੇ ਹਨ। ਇਹ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ- ਕਮ- ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਿਮਰਪ੍ਰੀਤ ਕੌਰ ਨੇ ਦੱਸਿਆ ਕਿ ਨਗਰ ਕੌਂਸਲ ਬਰੇਟਾ ਵਿਖੇ 61, ਨਗਰ ਕੌਂਸਲ ਬੁਢਲਾਡਾ ਵਿਖੇ 92, ਨਗਰ ਕੌਂਸਲ ਮਾਨਸਾ ਵਿਖੇ 132, ਨਗਰ ਪੰਚਾਇਤ ਬੋਹਾ ਵਿਖੇ 59 ਅਤੇ ਨਗਰ ਪੰਚਾਇਤ ਜੋਗਾ ਵਿਖੇ 44 ਉਮੀਦਵਾਰਾਂ ਵੱਲੋ ਕਾਗਜ਼ ਦਾਖਲ ਕਰਵਾਏ ਗਏ ਹਨ। ਅੱਜ ਅੰਤਿਮ ਦਿਨ ਬਰੇਟਾ ਵਿਖੇ 45, ਬੁਢਲਾਡਾ ਵਿਖੇ 60, ਮਾਨਸਾ ਵਿਖੇ 71, ਬੋਹਾ ਵਿਖੇ 42 ਅਤੇ ਜੋਗਾ ਵਿਖੇ 43 ਉਮੀਦਵਾਰਾਂ ਵੱਲੋਂ ਕਾਗਜ਼ ਦਾਖਲ ਕਰਵਾਏ ਗਏ ਹਨ। ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਨੇ ਦੱਸਿਆ ਕਿ 18 ਮਈ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਅਤੇ 19 ਮਈ ਤੱਕ ਉਮੀਦਵਾਰ ਆਪਣੇ ਕਾਗਜ਼ ਵਾਪਸ ਲੈ ਸਕਣਗੇ।