ਇੰਟਰਵਿਊ ਦੇ ਨਤੀਜੇ ਨਾ ਆਉਣ ਤੋਂ ਉਮੀਦਵਾਰ ਨਿਰਾਸ਼
ਜ਼ਿਲ੍ਹਾ ਸਿਹਤ ਵਿਭਾਗ ਮਾਨਸਾ ਵੱਲੋਂ
Publish Date: Wed, 06 May 2026 08:07 PM (IST)
Updated Date: Thu, 07 May 2026 04:15 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਜ਼ਿਲ੍ਹਾ ਸਿਹਤ ਵਿਭਾਗ ਮਾਨਸਾ ਵੱਲੋਂ ਆਮ ਆਦਮੀ ਕਲੀਨਿਕਾਂ ਲਈ ਕਰਵਾਈ ਭਰਤੀ ਪ੍ਰਕਿਰਿਆ ਪੂਰੀ ਹੋਣ ਦੀ ਉਡੀਕ ’ਚ ਉਮੀਦਵਾਰ ਹਨ। 17 ਅਪ੍ਰੈਲ ਨੂੰ ਮਾਨਸਾ ਦੇ ਸਿਵਲ ਸਰਜਨ ਦਫ਼ਤਰ ਵਿੱਚ ਵੱਡੀ ਗਿਣਤੀ ਨੌਜਵਾਨ ਮੁੰਡੇ-ਕੁੜੀਆਂ ਨੇ ਇੰਟਰਵਿਊ ਦਿੱਤੀ ਸੀ, ਪਰ ਤਿੰਨ ਹਫ਼ਤਿਆਂ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਅਜੇ ਤੱਕ ਨਤੀਜੇ ਜਾਰੀ ਨਾ ਹੋਣ ਕਾਰਨ ਉਮੀਦਵਾਰਾਂ ਵਿੱਚ ਨਿਰਾਸ਼ਾ ਦੇ ਨਾਲ ਨਾਲ ਗੁੱਸਾ ਵੀ ਵਧ ਰਿਹਾ ਹੈ। ਭਰਤੀ ਪ੍ਰਕਿਰਿਆ ’ਚ ਸ਼ਾਮਲ ਹੋਏ ਉਮੀਦਵਾਰਾਂ ਨੇ ਕਿਹਾ ਕਿ ਇੰਟਰਵਿਊ ਦੇ ਦਿਨ ਵਿਭਾਗੀ ਅਧਿਕਾਰੀਆਂ ਵੱਲੋਂ ਇਹ ਭਰੋਸਾ ਦਿੱਤਾ ਗਿਆ ਸੀ ਕਿ ਨਤੀਜੇ ਜਲਦ ਹੀ ਜਾਰੀ ਕਰ ਦਿੱਤੇ ਜਾਣਗੇ। ਪਰ ਅਜੇ ਤੱਕ ਇੰਟਰਵਿਊ ਦੇ ਬਾਅਦ ਨਤੀਜੇ ਨਹੀਂ ਆਏ। ਇਸ ਸਬੰਧੀ ਇੰਟਰਵਿਊ ਦੇ ਚੁੱਕੀ ਉਮੀਦਵਾਰ ਖੁਸ਼ਪ੍ਰੀਤ ਕੌਰ ਨੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਉਹ ਅਤੇ ਉਸ ਵਰਗੇ ਕਈ ਨੌਜਵਾਨ ਪਿਛਲੇ ਕਈ ਦਿਨਾਂ ਤੋਂ ਨਤੀਜਿਆਂ ਦੀ ਉਡੀਕ ਕਰ ਰਹੇ ਹਨ। ਇੰਟਰਵਿਊ ਦੇਣ ਬਾਅਦ ਅਸੀਂ ਲਗਾਤਾਰ ਅਪਡੇਟ ਲਈ ਵੇਖ ਰਹੇ ਹਾਂ, ਪਰ ਸਿਹਤ ਵਿਭਾਗ ਵੱਲੋਂ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਅਨਿਸ਼ਚਿਤਤਾ ਅਤੇ ਦਬਾਅ ਵਧ ਰਿਹਾ ਹੈ। ਕਈ ਉਮੀਦਵਾਰਾਂ ਨੇ ਦੋਸ਼ ਲਗਾਇਆ ਕਿ ਨਤੀਜਿਆਂ ਵਿੱਚ ਬਿਨਾਂ ਵਜ੍ਹਾ ਦੇਰੀ ਭਰਤੀ ਪ੍ਰਕਿਰਿਆ ਦੀ ਪਾਰਦਰਸ਼ਤਾ ‘ਤੇ ਸਵਾਲ ਖੜ੍ਹਦੀ ਹੈ। ਜੇਕਰ ਵਿਭਾਗ ਵੱਲੋਂ ਸਾਰਾ ਕੰਮ ਨਿਯਮਾਂ ਅਨੁਸਾਰ ਕੀਤਾ ਹੈ ਤਾਂ ਨਤੀਜੇ ਤੁਰੰਤ ਜਾਰੀ ਕਰਨ ਵਿੱਚ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ। ਉਮੀਦਵਾਰਾਂ ਨੇ ਮੰਗ ਕੀਤੀ ਹੈ ਕਿ ਵਿਭਾਗ ਜਲਦ ਤੋਂ ਜਲਦ ਨਤੀਜੇ ਐਲਾਨ ਕਰੇ ਜਾਂ ਫਿਰ ਦੇਰੀ ਦੇ ਕਾਰਨਾਂ ਨੂੰ ਜਨਤਕ ਕੀਤਾ ਜਾਵੇ। ਲਵਪ੍ਰੀਤ ਕੌਰ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਨਤੀਜਾ ਨਹੀਂ ਆਉਂਦਾ ਤਾਂ ਉਹ ਆਪਣੀ ਆਵਾਜ਼ ਉਠਾਉਣ ਲਈ ਮਜ਼ਬੂਰ ਹੋ ਸਕਦੇ ਹਨ ਤੇ ਪ੍ਰਦਰਸ਼ਨ ਦਾ ਰਾਹ ਅਪਣਾ ਸਕਦੇ ਹਨ। ਇਸ ਸਬੰਧੀ ਸਿਵਲ ਸਰਜਨ ਮਾਨਸਾ ਡਾ. ਰਣਜੀਤ ਰਾਏ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਆਮ ਆਦਮੀ ਪਿੰਡ ਕਲੀਨਿਕ ’ਚ ਸਟਾਫ਼ ਰੱਖਣ ਲਈ ਇੰਟਰਵਿਊ ਲਿਆ ਸੀ ਉਸ ਇੰਟਰਵਿਊ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਮੈਟਰ ਲਿਸਟ ਤਿਆਰ ਹੈ। ਜਿਵੇਂ ਹੀ ਅਗਲੇ ਆਦੇਸ਼ ਆਉਣਗੇ। ਬਾਕੀ ਦੀ ਰਹਿੰਦੀ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ,