ਵਾਰਡ-2 ਦੇ ਕਾਂਗਰਸੀ ਉਮੀਦਵਾਰ ਵੱਲੋਂ ਘਰ-ਘਰ ਪ੍ਰਚਾਰ ਸ਼ੁਰੂ
ਮਾਨਸਾ ’ਚ ਕਾਂਗਰਸੀ ਉਮੀਦਵਾਰ
Publish Date: Tue, 19 May 2026 05:37 PM (IST)
Updated Date: Wed, 20 May 2026 04:04 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਮਾਨਸਾ ਵਿਖੇ ਕਾਂਗਰਸੀ ਉਮੀਦਵਾਰ ਸੰਦੀਪ ਸਿੰਘ ਵਾਰਡ-2 ਨੇ ਆਪਣੀ ਚੋਣ ਪ੍ਰਚਾਰ ਮੁਹਿੰਮ ਭਖਾਉਣੀ ਸ਼ੁਰੂ ਕੀਤੀ ਹੈ। ਅੱਜ ਉਮੀਦਵਾਰ ਸੰਦੀਪ ਸਿੰਘ ਨੇ ਘਰ ਘਰ ਜਾ ਕੇ ਵੋਟਾਂ ਮੰਗੀਆਂ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਲੋਕਾਂ ਦੀ ਸੇਵਾ ਕਰਦੇ ਆਏ ਹਨ ਅਤੇ ਅੱਗੇ ਵੀ ਇਸੇ ਤਰ੍ਹਾਂ ਸੇਵਾ ਕਰਨਗੇ। ਦਿਨ, ਰਾਤ ਜਦ ਵੀ ਕਿਸੇ ਨੂੰ ਜ਼ਰੂਰਤ ਹੋਵੇਗੀ ੳਹ ਮੋਢੇ ਨਾਲ ਮੋਢਾ ਲਗਾ ਕੇ ਖੜ੍ਹਨਗੇ ਤੇ ਵਾਰਡ-2 ‘ਚ ਹਮੇਸ਼ਾ ਸੇਵਾ ਕਰਦੇ ਰਹਿਣਗੇ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਇੱਕ ਵਾਰ ਉਨ੍ਹਾਂ ਨੂੰ ਮੌਕਾ ਦਿੱਤਾ ਜਾਵੇ ਤਾਂ ਜੋ ਉਹ ਵਿਕਾਸ ਦੇ ਕੰਮ ਕਰਵਾ ਸਕਣ ਤੇ ਹਰ ਕਿਸੇ ਦੀ ਮਦਦ ਕਰ ਸਕਣ। ਇਸ ਦੌਰਾਨ ਉਨ੍ਹਾਂ ਨੇ ਘਰ-ਘਰ ਜਾ ਕੇ ਹਰ ਵਿਅਕਤੀ ਨਾਲ ਰਾਬਤਾ ਕਾਇਮ ਕੀਤਾ ਅਤੇ ਉਨ੍ਹਾਂ ਨੂੰ ਵੋਟ ਦੀ ਅਪੀਲ ਕੀਤੀ। ਇਸ ਮੌਕੇ ਰਘਵੀਰ ਸਿੰਘ ਕਾਨੂੰਨਗੋ, ਸੰਤਾ ਸਿੰਘ ਐੱਮਡੀ, ਲੀਲਾ ਸਿੰਘ ਪਟਵਾਰੀ, ਬੱਬੂ ਸਰਪੰਚ, ਗੁਰਪ੍ਰੀਤ ਸਿੰਘ ਭੈਣੀਬਾਘਾ, ਅੰਮ੍ਰਿਤ ਪਾਲ ਸ਼ਰਮਾ ਹਾਜ਼ਰ ਸਨ।