ਭਾਜਪਾ ਆਗੂ ਪੂਨਮ ਸ਼ਰਮਾ ਨੇ ਕਰਵਾਈ ਸਫ਼ਾਈ
ਭਾਜਪਾ ਮਹਿਲਾ ਮੋਰਚਾ ਸ਼ਹਿਰੀ
Publish Date: Wed, 29 Apr 2026 08:41 PM (IST)
Updated Date: Thu, 30 Apr 2026 04:14 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਮਹਿਲਾ ਮੋਰਚਾ ਭਾਜਪਾ ਸ਼ਹਿਰੀ ਪ੍ਰਧਾਨ ਪੂਨਮ ਸ਼ਰਮਾ ਵੱਲੋਂ ਵਾਰਡ ਨੰਬਰ. 8 ’ਚ ਸਰਗਰਮੀਆਂ ਵਧਾਈਆਂ ਹੋਈਆਂ ਹਨ। ਉਨ੍ਹਾਂ ਵੱਲੋਂ ਲਗਾਤਾਰ ਕੰਮ ਕਰਵਾਏ ਜਾ ਰਹੇ ਹਨ। ਭਾਜਪਾ ਆਗੂ ਪੂਨਮ ਸ਼ਰਮਾ ਵੱਲੋਂ ਰਾਮ ਸਿੰਘ ਕੁੰਦਨ ਵਾਲੀ ਗਲੀ ‘ਚ ਉਨ੍ਹਾਂ ਵੱਲੋਂ ਲਾਈਟਾਂ ਲਗਾ ਦਿੱਤੀਆਂ ਹਨ ਅਤੇ ਸੀਵਰੇਜ਼ ਦੀ ਸਫ਼ਾਈ ਕਰਵਾਈ। ਉਨ੍ਹਾਂ ਕਿਹਾ ਕਿ ਇਹ ਲਾਈਟਾਂ ਕਾਫ਼ੀ ਸਮੇਂ ਦੀਆਂ ਬੰਦ ਸਨ। ਇਸ ਕਾਰਨ ਲੋਕਾਂ ਨੂੰ ਦਿੱਕਤ ਆ ਰਹੀ ਸੀ। ਸੇਵਾ ਕਰਕੇ ਇਸ ਤਰ੍ਹਾਂ ਉਨ੍ਹਾਂ ਨੂੰ ਵਧੀਆ ਲੱਗਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਵਾਰਡ ਦੀ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣਗੇ ਅਤੇ ਭਵਿੱਖ ’ਚ ਵੀ ਵੱਧ ਤੋਂ ਵੱਧ ਕੰਮ ਕਰਕੇ ਇਸੇ ਤਰ੍ਹਾਂ ਸੇਵਾ ਕਰਦੇ ਰਹਿਣਗੇ।