48 ਗ੍ਰਾਮ ਹੈਰੋਇਨ ਸਣੇ ਦੋ ਔਰਤ ਸਮੇਤ ਚਾਰ ਕਾਬੂ
ਮਾਨਸਾ ਪੁਲਿਸ ਨੇ ਦੋ ਅਲੱਗ
Publish Date: Wed, 13 May 2026 06:16 PM (IST)
Updated Date: Thu, 14 May 2026 04:06 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਮਾਨਸਾ ਪੁਲਿਸ ਨੇ ਦੋ ਅਲੱਗ ਅਲੱਗ ਜਗ੍ਹਾ ਤੋਂ 48 ਗ੍ਰਾਮ ਹੈਰੋਇਨ ਸਮੇਤ ਇੱਕ ਔਰਤ ਸਣੇ ਚਾਰ ਜਣਿਆਂ ਨੂੰ ਕਾਬੂ ਕੀਤਾ ਹੈ। ਥਾਣਾ ਭੀਖੀ ਦੇ ਜਾਂਚ ਅਧਿਕਾਰੀ ਏਐੱਸਆਈ ਦਲਜੀਤ ਸਿੰਘ ਨੇ ਦੱਸਿਆ ਕਿ ਦਾਣਾ ਮੰਡੀ ਭੀਖੀ ਤੋਂ ਸੁਮਨਜੀਤ ਪਤਨੀ ਜਸਵੰਤ ਸਿੰਘ ਵਾਸੀ ਪੀਰਾਂ ਵਾਲੀ ਪੱਕਾ ਪਤਾ ਹਿਸਾਰ ਹਾਲ ਆਹਲੂਪੁਰ ਥਾਣਾ ਸਰਦੂਲਗੜ੍ਹ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਝੁਨੀਰ ਦੇ ਜਾਂਚ ਅਧਿਕਾਰੀ ਐੱਚਸੀ ਪਰਮਜੀਤ ਸਿੰਘ ਨੇ ਦੱਸਿਆ ਕਿ ਜਦ ਪੁਲਿਸ ਗਸ਼ਤ ਕਰ ਰਹੀ ਸੀ ਤਾਂ ਇਸ ਦੌਰਾਨ ਭਗਵਾਨ ਸਿੰਘ, ਤਰਸੇਮ ਸਿੰਘ ਉਰਫ਼ ਬਿੱਟੂ ਅਤੇ ਅਮਨਦੀਪ ਸਿੰਘ ਉਰਫ਼ ਪੈਟਰੋਲ ਵਾਸੀ ਫਤਿਹਪੁਰ ਨੂੰ 08 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇੰਨ੍ਹਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।