ਅਸਮਾਨੀ ਬਿਜਲੀ ਨਾਲ ਹੋਈ ਮੌਤ
ਅਸਮਾਨੀ ਬਿਜਲੀ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਮੁਹੰਮਦ ਸਰਵਰ ਪੁੱਤਰ ਤਾਜ ਮੁਹੰਮਦ, ਜੋ ਕਿ ਲੱਕੜ ਦਾ ਮਿਸਤਰੀ ਸੀ ਤੇ ਉਸ ਦਾ ਬੇਟਾ ਮੁਹੰਮਦ ਸਾਹਿਲ ਖਾਨ ਵਾਸੀ ਮਾਨਸਾ ਤੋਂ ਲਖਮੀਰਵਾਲਾ ਵਿਖੇ ਮੋਟਰਸਾਈਕਲ ’ਤੇ ਕਿਸੇ ਕੰਮ ਗਏ ਸਨ।
Publish Date: Fri, 29 May 2026 08:30 PM (IST)
Updated Date: Sat, 30 May 2026 04:08 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਅਸਮਾਨੀ ਬਿਜਲੀ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਮੁਹੰਮਦ ਸਰਵਰ ਪੁੱਤਰ ਤਾਜ ਮੁਹੰਮਦ, ਜੋ ਕਿ ਲੱਕੜ ਦਾ ਮਿਸਤਰੀ ਸੀ ਤੇ ਉਸ ਦਾ ਬੇਟਾ ਮੁਹੰਮਦ ਸਾਹਿਲ ਖਾਨ ਵਾਸੀ ਮਾਨਸਾ ਤੋਂ ਲਖਮੀਰਵਾਲਾ ਵਿਖੇ ਮੋਟਰਸਾਈਕਲ ’ਤੇ ਕਿਸੇ ਕੰਮ ਗਏ ਸਨ। ਅਚਾਨਕ ਤੇਜ਼ ਹਨੇਰੀ ਤੇ ਬਾਰਿਸ਼ ਕਾਰਨ ਲਖਮੀਵਾਲੇ ਤੋਂ ਭੰਮੇ ਕਲਾਂ ਰਸਤੇ ’ਚ ਇਕ ਦਰਖਤ ਥੱਲੇ ਰੁੱਕ ਗਏ। ਅਚਾਨਕ ਮੁਹੰਮਦ ਸਰਬਰ ਤੇ ਉਸ ਦਾ ਪੁੱਤਰ ਮੁਹੰਮਦ ਸਾਹਿਲ ਖਾਨ ਅਸਮਾਨੀ ਬਿਜਲੀ ਦੀ ਲਪੇਟ ’ਚ ਆ ਗਏ। ਉਪਰੰਤ ਮੁਹੰਮਦ ਸਰਵਰ ਨੂੰ ਐਮਰਜੈਂਸੀ ਵਾਰਡ ਸਿਵਲ ਹਸਪਤਾਲ ਮਾਨਸਾ ਵਿਖੇ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕਾ ਐਲਾਨ ਕਰ ਦਿੱਤਾ। ਯੋਗ ਕਾਰਵਾਈ ਉਪਰੰਤ ਮ੍ਰਿਤਕ ਦੀ ਦੇਹ ਉਸ ਦੇ ਵਾਰਸਾਂ ਹਵਾਲੇ ਕਰ ਦਿੱਤਾ, ਜਿਸ ਨੂੰ ਕਬਰਿਸਤਾਨ ਮਾਨਸਾ ਵਿਖੇ ਸਪੁਰਦ ਏ ਖਾਕ ਕਰ ਦਿੱਤਾ ਗਿਆ