ਘਰ ’ਚੋਂ ਨਕਦੀ ਚੋਰੀ, ਇੱਕ ਖ਼ਿਲਾਫ਼ ਕੇਸ ਦਰਜ
ਘਰ ’ਚੋਂ ਨਗਦੀ ਚੋਰੀ ਹੋਣ
Publish Date: Thu, 07 May 2026 05:57 PM (IST)
Updated Date: Thu, 07 May 2026 05:59 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਘਰ ’ਚੋਂ ਨਕਦੀ ਚੋਰੀ ਹੋਣ ਦੇ ਮਾਮਲੇ ’ਚ ਥਾਣਾ ਸਿਟੀ ਬੁਢਲਾਡਾ ਪੁਲਿਸ ਨੇ ਇੱਕ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਹੌਲਦਾਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਸੁਰਿੰਦਰ ਕੁਮਾਰ ਉਰਫ਼ ਨੋਨਾ ਵਾਸੀ ਵਾਰਡ ਨੰਬਰ 2 ਕਿਲ੍ਹਾ ਮੁਹੱਲਾ ਬੁਢਲਾਡਾ ਅਨੁਸਾਰ ਉਹ ਘਰੋਂ ਗਿਆ ਸੀ। ਜਦੋਂ ਉਹ ਘਰ ਆਇਆ ਤਾਂ ਕਮਰਿਆਂ ਅੰਦਰ ਸਮਾਨ ਖਿਲਰਿਆ ਪਿਆ ਸੀ ਅਤੇ ਕਮਰੇ ਅੰਦਰ ਪਏ ਬੈੱਡ ਤੇ ਸਰਹਾਨੇ ਹੇਠਾਂ ਰੱਖ 65 ਹਜ਼ਾਰ ਰੁਪਏ ਗਾਇਬ ਸੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ’ਚ ਗੁਰਦਾਸ ਸਿੰਘ ਉਰਫ਼ ਗੁਰਦਾਸੀ ਵਾਸੀ ਬੁਢਲਾਡਾ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।