ਬੂੰਦਾਬਾਂਦੀ ਤੇ ਹਵਾਵਾਂ ਚੱਲਣ ਨਾਲ ਮਿਲੀ ਗਰਮੀ ਤੋਂ ਰਾਹਤ
ਪਿਛਲੇ ਦਿਨ੍ਹਾਂ ਦੀ ਤਿੱਖੀ
Publish Date: Tue, 28 Apr 2026 05:38 PM (IST)
Updated Date: Wed, 29 Apr 2026 04:08 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮਾਨਸਾ : ਪਿਛਲੇ ਦਿਨਾਂ ਦੀ ਤਿੱਖੀ ਗਰਮੀ ਨਾਲ ਜੂਝ ਰਹੇ ਲੋਕਾਂ ਨੂੰ ਮੌਸਮ ਵਿੱਚ ਆਏ ਅਚਾਨਕ ਬਦਲਾਅ ਕਾਰਨ ਕੁਝ ਰਾਹਤ ਮਿਲੀ ਹੈ। ਰਾਤ ਭਰ ਚੱਲੀਆਂ ਹਵਾਵਾਂ ਤੇ ਸਵੇਰੇ ਹੋਈ ਹਲਕੀ ਬੂੰਦਾਂਬਾਂਦੀ ਨੇ ਤਾਪਮਾਨ ਵਿੱਚ ਕਮੀ ਲਿਆਂਦੀ ਹੈ, ਜਿਸ ਨਾਲ ਲੋਕਾਂ ਨੇ ਸੁੱਕ ਦਾ ਸਾਹ ਲਿਆ। ਹਾਲਾਂਕਿ ਠੰਢੀਆਂ ਹਵਾਵਾਂ ਨਾਲ ਰਾਹਤ ਤਾਂ ਮਿਲੀ, ਪਰ ਉੱਡੀ ਧੂੜ-ਮਿੱਟੀ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪਿਆ। ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਅਤੇ ਲਗਾਤਾਰ ਬਿਜਲੀ ਕੱਟਾਂ ਨੇ ਲੋਕਾਂ ਦੀ ਜ਼ਿੰਦਗੀ ਮੁਸ਼ਕਿਲ ਬਣਾਈ ਹੋਈ ਸੀ। ਗਰਮੀ ਕਾਰਨ ਘਰਾਂ ਤੋਂ ਬਾਹਰ ਨਿਕਲਣਾ ਵੀ ਔਖਾ ਹੋ ਗਿਆ ਸੀ ਅਤੇ ਲੋਕ ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਢੱਕ ਕੇ ਹੀ ਬਾਹਰ ਜਾਣ ਲਈ ਮਜਬੂਰ ਸਨ। ਬਿਜਲੀ ਕੱਟਾਂ ਤੋਂ ਤੰਗ ਆ ਕੇ ਲੋਕਾਂ ਵੱਲੋਂ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ। ਭਾਕਿਯੂ ਡਕੌਂਦਾ ਵੱਲੋਂ ਸੋਮਵਾਰ ਨੂੰ ਐਕਸੀਅਨ ਦਫ਼ਤਰ ਬੁਢਲਾਡਾ ਅੱਗੇ ਧਰਨਾ ਦਿੱਤਾ ਗਿਆ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਬਿਜਲੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਭਵਿੱਖ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਫਿਲਹਾਲ ਬੱਦਲਵਾਈ ਕਾਰਨ ਗਰਮੀ ਤੋਂ ਕੁਝ ਰਾਹਤ ਮਿਲੀ ਹੈ ਪਰ ਦੁਪਹਿਰ ਵੇਲੇ ਧੁੱਪ ਨਿਕਲ ਆਈ ਅਤੇ ਗਰਮੀ ਫ਼ਿਰ ਕੁੱਝ ਵੱਧ ਗਈ।