ਕੁੱਤੇ ਵੱਲੋਂ ਵੱਢਣ ਨਾਲ ਵਿਅਕਤੀ ਜ਼ਖਮੀ
ਮਾਨਸਾ ਵਿੱਚ ਇੱਕ
Publish Date: Mon, 23 Mar 2026 08:21 PM (IST)
Updated Date: Tue, 24 Mar 2026 04:11 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਇੱਥੇ ਇਕ ਵਿਅਕਤੀ ਨੂੰ ਕੁੱਤੇ ਨੇ ਵੱਢ ਲਿਆ। ਇਸ ਕਾਰਨ ਉਸ ਦੇ ਜ਼ਖਮੀ ਹੋਣ ’ਤੇ ਉਸ ਨੂੰ ਦਿਹਾੜੀ ਵੀ ਛੱਡਣੀ ਪਈ। ਜ਼ਿਕਰਯੋਗ ਹੈ ਕਿ ਇੱਛਾ ਪੂਰਕ ਗੁਰਦੁਆਰਾ ਦੇ ਨਜ਼ਦੀਕ ਇੱਕ ਗਲੀ ’ਚ ਇੱਕ ਵਿਅਕਤੀ ਨੂੰ ਕੁੱਤਿਆਂ ਦੁਆਰਾ ਵੱਢ ਲਿਆ ਗਿਆ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਜ਼ਖਮੀ ਹੋਏ ਸੁਧੀਰ ਕੁਮਾਰ ਨੇ ਦੱਸਿਆ ਕਿ ਉਹ ਜਦ ਸ਼ਾਮ ਨੂੰ ਆਪਣੇ ਕੰਮ ਤੋਂ ਆ ਰਿਹਾ ਸੀ ਤਾਂ ਕੁੱਤੇ ਵੱਲੋਂ ਉਸ ਦੀ ਲੱਤ ’ਤੇ ਵੱਢ ਲਿਆ ਗਿਆ ਜਿਸ ਕਾਰਨ ਉਹ ਮੁਸ਼ਕਲ ’ਚ ਹੈ। ਇਹ ਘਟਨਾ ਦੇ ਬਾਅਦ ਉਹ ਜ਼ਖਮੀ ਹੋ ਗਿਆ ਜਿਸ ਕਾਰਨ ਹੁਣ ਕੰਮ ’ਤੇ ਵੀ ਨਹੀਂ ਜਾ ਸਕਿਆ। ਕੁੱਤਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਪਰ ਇਸ ਵੱਲ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਜੇਕਰ ਅਜੇ ਵੀ ਕੁੱਤਿਆਂ ਦੀ ਗਿਣਤੀ ਵੱਧਣ ’ਤੇ ਰੋਕ ਨਾ ਲੱਗੀ ਤਾਂ ਇਸ ਕਾਰਨ ਹੋਰ ਵੀ ਜ਼ਿਆਦਾ ਲੋਕ ਪਰੇਸ਼ਾਨ ਹੋ ਜਾਣਗੇ।