ਬਲਾਕ ਪ੍ਰਾਇਮਰੀ ਖੇਡਾ ਚ ਮਨੂ ਵਾਟਿਕਾ ਸਕੂਲ ਨੇ ਜਿੱਤੀ ਓਵਰਆਲ ਟਰਾਫ਼ੀ
ਮਨੂ ਵਾਟਿਕਾ ਸਕੂਲ ਦੇ ਨੰਨ੍ਹੇ
Publish Date: Sun, 19 Oct 2025 08:43 PM (IST)
Updated Date: Mon, 20 Oct 2025 04:03 AM (IST)
ਚਤਰ ਸਿੰਘ, ਪੰਜਾਬੀ ਜਾਗਰਣ. ਬੁਢਲਾਡਾ
ਮਨੂ ਵਾਟਿਕਾ ਸਕੂਲ ਦੇ ਨੰਨ੍ਹੇ ਮੁੰਨੇ ਬੱਚਿਆਂ ਨੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਬਲਾਕ ਪ੍ਰਾਇਮਰੀ ਖੇਡਾਂ ਚ ਜਿੱਤ ਵਾਲਾ ਝੰਡਾ ਕਾਇਮ ਰੱਖਿਆ। ਜਿਸ ਵਿੱਚ ਨੈਸਨਲ ਕਬੱਡੀ ਗੋਲਡ, ਹੈਡਵਾਲ ਗੋਲਡ, ਕਰਾਟੇ ਗੋਲਡ, ਕੁਸ਼ਤੀਆਂ ਗੋਲਡ, ਬੈਡਮਿੰਟਨ ਗੋਲਡ ਮੁੰਡੇ ਕੁੜੀਆਂ, ਜਿਮਨਸਟਿਕ ਵਿੱਚ ਮੁੰਡੇ ਕੁੜੀਆਂ ਗੋਲਡ, ਸ਼ਤਰੰਜ ਮੁੰਡੇ ਕੁੜੀਆਂ ਗੋਲਡ, ਤੇ ਸੁੱਟ ਪੁੱਟ ਗੋਲਡ ਮਨੂ ਵਾਟਿਕਾ ਨੇ ਵੱਖ-ਵੱਖ ਕਲੱਸਟਰ ਦੇ ਖਿਡਾਰੀਆਂ ਨੂੰ ਮੁਕਾਬਲੇ ਵਿੱਚ ਹਾਰ ਕੇ ਹਰ ਸਾਲ ਵਾਂਗ ਓਵਰਆਲ ਟਰਾਫੀ ਮਨੂ ਵਾਟਿਕਾ ਦੇ ਨਾਮ ਕਰ ਦਿੱਤੀ। ਇਸ ਸਬੰਧੀ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਭਾਰਤ ਭੂਸ਼ਨ ਸਰਾਫ ਨੇ ਜੈਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਕੂਲ ਦੇ ਵਿਦਿਆਰਥੀ ਖੇਡਾਂ ਦੇ ਨਾਲ ਨਾਲ ਸਿੱਖਿਆ ਦੇ ਖੇਤਰ ਵਿੱਚ ਪਿੱਛੇ ਨਹੀਂ ਹਨ ਜੋ ਸ਼ਟੇਟ ਅਤੇ ਨੈਸ਼ਨਲ ਪੱਧਰ ਤੱਕ ਮੀਲ ਪੱਥਰ ਸਥਾਪਿਤ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਕੂਲ ਅੰਦਰ ਖੇਡਾਂ ਪ੍ਰਤੀ ਮਿਹਨਤ ਤੇ ਲਗਨ ਕਾਰਨ ਮਾਹਿਰ ਤੇ ਮਿਹਨਤੀ ਕੋਚਾਂ ਦੀ ਮਿਹਨਤ ਸਦਕਾ ਸਕੂਲ ਦੀ ਵਿਦਿਆਰਥਣ ਵੀਰਪਾਲ ਕੌਰ ਚੀਨ ਦੀ ਧਰਤੀ ’ਤੇ ਸਕੂਲ ਦਾ ਨਾਂ ਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕਰੇਗੀ। ਇਸ ਮੌਕੇ ਪ੍ਰਿੰਸੀਪਲ ਉਮੇਸ਼ ਗਰਗ, ਸਤੀਸ਼ ਸਿੰਗਲਾ, ਮਨੂ ਤ੍ਰਿਵੇਦੀ ਅਤੇ ਖੇਡ ਵਿਭਾਗ ਦੇ ਮੁੱਖੀ ਅਮਨਦੀਪ ਸਿੰਘ ਸਿੱਧੂ ਆਦਿ ਮੌਜੂਦ ਸਨ।