ਰੇਲਗੱਡੀ ਹੇਠ ਆ ਕੇ ਇਕ ਦੀ ਮੌਤ, ਨਹੀਂ ਹੋਈ ਪਛਾਣ
26 ਅਪ੍ਰੈਲ ਦੀ ਰਾਤ ਨੂੰ ਦਰਮਿਆਨ ਰੇਲਵੇ
Publish Date: Sun, 26 Apr 2026 06:17 PM (IST)
Updated Date: Mon, 27 Apr 2026 04:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਰਾਤ ਨੂੰ ਰੇਲਵੇ ਸਟੇਸ਼ਨ ਬੁਢਲਾਡਾ ਅਤੇ ਨਰਿੰਦਰਪੁਰਾ ਇੱਕ ਵਿਅਕਤੀ ਦੀ ਰੇਲ ਗੱਡੀ ਹੇਠਾਂ ਆ ਕੇ ਮੌਤ ਹੋ ਗਈ ਹੈ। ਉਸ ਦੀ ਸ਼ਨਾਖਤ ਨਹੀਂ ਹੋ ਸਕੀ। ਸ਼ਨਾਖ਼ਤ ਲਈ 72 ਘੰਟੇ ਸਿਵਲ ਹਸਪਤਾਲ ਮੋਰਚਰੀ ਬੁਢਲਾਡਾ ਵਿਖੇ ਲਾਸ਼ ਰੱਖੀ ਹੈ। ਇਸ ਬਾਰੇ ਇੰਚਾਰਜ ਚੌਂਕੀ ਰੇਲਵੇ ਪੁਲਿਸ ਬੁਢਲਾਡਾ ਏਐਸਆਈ ਰਣਵੀਰ ਸਿੰਘ ਨੇ ਦੱਸਿਆ ਕਿ ਉਸ ਦਾ ਹੁਲੀਆ ਰੰਗ ਸਾਫ਼, ਲੰਬੂਤਰਾ ਚਿਹਰਾ, ਵਾਲ ਕੱਟੇ ਹੋਏ, ਮੁੱਲਾ ਫੈ਼ਸ਼ਨ , ਪਤਲਾ ਸਰੀਰ, ਕੱਦ 5 ਫੁੱਟ 8 ਇੰਚ, ਉਮਰ ਕਰੀਬ 35 ਸਾਲ। ਕਮੀਜ਼ ਰੰਗ ਨੀਲਾ ਚੱਕਦਾਰ, ਲੋਅਰ ਰੰਗ ਗੂੜਾ ਨੀਲਾ, ਬਨੈਣ ਰੰਗ ਚਿੱਟਾ, ਅੰਡਰਵੀਅਰ ਰੰਗ ਨਾਬੀ ਪਾਇਆ ਹੋਇਆ ਹੈ।