ਭਾਜਪਾ ਦੇ ਜਿੱਤਣ ਦੀ ਖੁਸ਼ੀ ’ਚ ਰੋਡ ਸ਼ੋਅ ਕਰਕੇ ਮਨਾਇਆ ਜਸ਼ਨ
ਭਾਰਤ ਦੇ ਵੱਖ ਵੱਖ ਸੂਬਿਆਂ ਚ ਆਏ
Publish Date: Mon, 04 May 2026 06:42 PM (IST)
Updated Date: Tue, 05 May 2026 04:12 AM (IST)

ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ : ਭਾਰਤ ਦੇ ਵੱਖ ਵੱਖ ਸੂਬਿਆਂ ‘ਚ ਆਏ ਵਿਧਾਨ ਸਭਾ ਦੇ ਚੋਣ ਨਤੀਜਿਆਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਹੋਈ ਵੱਡੀ ਜਿੱਤ ਕਾਰਨ ਬੁਢਲਾਡਾ ਸ਼ਹਿਰ ਦੇ ਭਾਜਪਾ ਵਰਕਰਾਂ ਵੱਲੋਂ ਰੋਡ ਸ਼ੋਅ ਕਰਦਿਆਂ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਮੰਡਲ ਪ੍ਰਧਾਨ ਕੁਸ਼ਦੀਪ ਸ਼ਰਮਾ, ਸਾਬਕਾ ਜ਼ਿਲ੍ਹਾ ਪ੍ਰਧਾਨ ਰਾਕੇਸ਼ ਜੈਨ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ “ਬੰਗਾਲ ਤਾਂ ਇੱਕ ਝਾਕੀ ਹੈ, ਪੰਜਾਬ ਹਜੇ ਬਾਕੀ ਹੈ” ਦਾ ਨਾਅਰਾ ਵੀ ਜੋਸ਼ ਨਾਲ ਲਗਾਇਆ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਰੋਡ ਸ਼ੋਅ ਦੌਰਾਨ ਲੋਕਾਂ ਨੂੰ ਲੱਡੂ ਵੰਡੇ ਗਏ ਅਤੇ ਪਾਰਟੀ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਪੰਜ ਰਾਜਾਂ ‘ਚ ਹੋਈ ਜਿੱਤ ਤੋਂ ਸਾਬਿਤ ਹੁੰਦਾ ਹੈ ਕਿ ਲੋਕ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਕਾਫ਼ੀ ਪ੍ਰਭਾਵਿਤ ਹੋ ਰਹੇ ਹਨ। ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਅੰਦਰ ਵੀ ਭਾਰਤੀ ਜਨਤਾ ਪਾਰਟੀ ਦੀ ਜਿੱਤ ਦਾ ਝੰਡਾ ਲਹਿਰਾਏਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹਰ ਵਰਗ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਜੋ ਯੋਜਨਾਵਾਂ ਉਲੀਕੀਆਂ ਜਾਂਦੀਆਂ ਹਨ। ਉਹ ਲੋੜਵੰਦਾਂ ਤੱਕ ਸਿੱਧੀਆਂ ਪਹੁੰਚਾਈਆਂ ਜਾਂਦੀਆਂ ਹਨ। ਇਸ ਨਾਲ ਦੇਸ਼ ਦਾ ਹਰ ਇੱਕ ਨਾਗਰਿਕ ਲਾਭ ਲੈ ਰਿਹਾ ਹੈ ਅਤੇ ਭਾਜਪਾ ਨਾਲ ਜੁੜ ਰਿਹਾ ਹੈ। ਇਸ ਮੌਕੇ ਗਗਨਦੀਪ ਸ਼ਰਮਾ ਬਰੇਟਾ, ਹਲਕਾ ਇੰਚਾਰਜ ਸੂਬੇਦਾਰ ਭੋਲਾ ਸਿੰਘ, ਕਾਕਾ ਅਮਰਿੰਦਰ ਸਿੰਘ ਦਾਤੇਵਾਸ, ਪ੍ਰੇਮ ਗਰਗ, ਸੁਖਦਰਸ਼ਨ ਸ਼ਰਮਾ ਲੀਲਾ, ਅਸ਼ੋਕ ਸਲੂਜਾ, ਮੰਗੂ ਸਿੰਘ ਬੀਰੋਕੇ, ਦਲਜੀਤ ਸਿੰਘ ਦਰਸ਼ੀ, ਰਾਕੇਸ਼ ਕੁਮਾਰ ਖੱਟਕ, ਵਿੱਕੀ ਅਰੋੜਾ, ਪ੍ਰੇਮ ਸਾਗਰ ਤੋਂ ਇਲਾਵਾ ਵੱਡੀ ਗਿਣਤੀ ’ਚ ਭਾਜਪਾ ਵਰਕਰ ਹਾਜ਼ਰ ਸਨ।