21 ਕਿਲੋਮੀਟਰ ਦੌੜ ਲਾ ਕੇ ਮਨਾਇਆ ਮਜ਼ਦੂਰ ਦਿਵਸ
ਸਿੱਖਿਆ ਵਿਭਾਗ ਦੇ ਸਰਕਾਰੀ ਪ੍ਰਾਇਮਰੀ
Publish Date: Sat, 02 May 2026 05:39 PM (IST)
Updated Date: Sun, 03 May 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਿੱਖਿਆ ਵਿਭਾਗ ਦੇ ਸਰਕਾਰੀ ਪ੍ਰਾਇਮਰੀ ਸਕੂਲ ਰਾਮਦਿੱਤੇ ਵਾਲਾ ਵਿਖੇ ਪੜ੍ਹਾਉਂਦੇ ਈਟੀਟੀ ਅਧਿਆਪਕ ਇਕਬਾਲ ਸੰਧੂ ਉੱਭਾ ਨੇ 1 ਮਈ ਮਜ਼ਦੂਰ ਦਿਵਸ ਨੂੰ ਸਮਰਪਿਤ 21 ਕਿਲੋਮੀਟਰ ਦੌੜ ਲਗਾਈ। ਇਹ ਦੌੜ ਉਸ ਨੇ ਮਾਨਸਾ ਤੋਂ ਸ਼ੁਰੂ ਕਰਕੇ ਛੋਟੀ ਮਾਨਸਾ, ਖਿਆਲਾ, ਅਤਲਾ ਕਲਾਂ ਤੋਂ ਵਾਪਸੀ ਕਰਦੇ ਹੋਏ ਖਿਆਲਾ ਵਿਖੇ ਸਮਾਪਤੀ ਕੀਤੀ। ਦੌੜ ਨੂੰ ਪੂਰ੍ਹੀ ਕਰਨ ਵਿੱਚ ਸੁਰਸਿਮਰਨ ਸਟੂਡੀਓ ਦੇ ਮਿਊਜ਼ਕ ਡਾਇਰੈਕਟਰ ਦਾ ਅਹਿਮ ਰੋਲ ਰਿਹਾ। ਉਨ੍ਹਾਂ ਨੇ ਸਮੇਂ-ਸਮੇਂ ’ਤੇ ਐਥਲੀਟਾਂ ਲਈ ਪਾਣੀ ਆਦਿ ਦਾ ਧਿਆਨ ਰੱਖਿਆ। ਅਥਲੀਟ ਨੂੰ ਦੂਰੀ ਅਤੇ ਸਮੇਂ ਬਾਰੇ ਵੀ ਜਾਣਕਾਰੀ ਦਿੰਦੇ ਰਹੇ ਕਿਉਂਕਿ ਗਰਮੀ ਦੇ ਮੌਸਮ ਵਿੱਚ ਹਾਫ਼ ਮੈਰਾਥਨ ਲੰਬੀ ਦੌੜ ਲਾਉਣ ਨਾਲ ਡੀ ਹਾਈਡ੍ਰੇਸ਼ਨ ਦਾ ਖਤਰਾ ਹੋ ਸਕਦਾ ਹੈ। ਇਕਬਾਲ ਸੰਧੂ ਉੱਭਾ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਵਿਸ਼ੇਸ਼ ਦਿਨਾਂ ਨੂੰ ਮਨਾਉਣ ਲਈ ਅਜਿਹੀਆਂ ਦੌੜਾਂ ਲਾਉਣੀਆਂ ਚਾਹੀਦੀਆਂ ਹਨ।