ਬਾਬਾ ਖਾਟੂ ਸ਼ਿਆਮ ਦਾ ਕਰਵਾਇਆ ਸੰਕੀਰਤਨ
ਸ੍ਰੀ ਸਿਆਮ ਸੇਵਾ ਮੰਡਲ ਮਾਨਸਾ ਵੱਲੋਂ
Publish Date: Tue, 28 Apr 2026 06:15 PM (IST)
Updated Date: Wed, 29 Apr 2026 04:11 AM (IST)
ਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸ਼੍ਰੀ ਸ਼ਿਆਮ ਸੇਵਾ ਮੰਡਲ ਮਾਨਸਾ ਵੱਲੋਂ ਰਾਧਾ ਕ੍ਰਿਸ਼ਨ ਮੰਦਰ ਗਊਸ਼ਾਲਾ ਵਿਖੇ ਇਕਾਦਸ਼ੀ ਦੇ ਸ਼ੁੱਭ ਮੌਕੇ ਖਾਟੂ ਸ਼ਿਆਮ ਜੀ ਦਾ ਵਿਸ਼ਾਲ ਸੰਕੀਰਤਨ ਧੂਮਧਾਮਨਾਲ ਪ੍ਰਧਾਨ ਮੁਨੀਸ਼ ਚੌਧਰੀ ਤੇ ਮੁਨੀਸ਼ ਪਿੰਟੂ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਇਸ ਮੌਕੇ ਪੂਜਨ ਤੇ ਜੋਤੀ ਪ੍ਰਚੰਡ ਦੀ ਰਸਮ ਰਵੀ ਚਾਂਦੀ ਵਾਲੇ ਨੇ ਆਪਣੇ ਪਰਿਵਾਰ ਸਮੇਤ ਕੀਤੀ। ਪੂਜਨ ਅੰਮ੍ਰਿਤ ਸਾਸ਼ਤਰੀ ਵੱਲੋ ਵਿਧੀ ਪੂਰਵਕ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਸ਼ਿਆਮ ਸ਼ਿੰਗਾਰ ਸੇਵਾ ਅਮਨ ਚਾਂਦੀ ਵਾਲੇ ਵੱਲੋਂ ਕੀਤੀ ਗਈ ਅਤੇ ਰਵੀ ਬਾਂਸਲ, ਮਨੋਜ ਮੌਜੀ ਅਤੇ ਅਜੈ ਬਾਂਸਲ ਵੱਲੋਂ ਸ੍ਰੀ ਸ਼ਿਆਮ ਬਾਬਾ ਜੀ ਦੇ ਦਰਬਾਰ ਨੂੰ ਬਹੁਤ ਸੁੰਦਰ ਢੰਗ ਨਾਲ ਸਜਾਇਆ ਹੋਇਆ ਸੀ।ਉਹ ਭਗਤਾਂ ਦੇ ਖਿੱਚ ਦਾ ਕੇਂਦਰ ਬਣਿਆ ਰਿਹਾ।
ਇਸ ਮੌਕੇ ਵਾਇਸ ਪ੍ਰਧਾਨ ਪ੍ਰਦੀਪ ਬਾਂਸਲ ਤੇ ਸੈਕਟਰੀ ਅਜੈ ਬਾਂਸਲ ਨੇ ਦੱਸਿਆ ਕਿ ਸੰਕੀਰਤਨ ਦੀ ਸ਼ੁਰੂਆਤ ਮੁਕੇਸ਼ ਬਾਂਸਲ ਨੇ ਗਣੇਸ਼ ਬੰਧਨਾਂ ਨਾਲ ਕੀਤੀ। ਇਸ ਮੌਕੇ ਨੀਰਜ ਸਿੰਗਲਾ ਸਮਾਣੇ ਵਾਲਿਆਂ ਨੇ ਆਪਣੇ ਸੁੰਦਰ ਸੁੰਦਰ ਭਜਨਾਂ ਰਾਹੀਂ ਭਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਭਗਤਾਂ ਦੀਆਂ ਮੱਥਾ ਟੇਕਣ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ। ਇਸ ਮੌਕੇ ਵਿਸ਼ੇਸ ਤੌਰ ’ਤੇ ਨੀਤਿਨ ਬਾਂਸਲ, ਅੰਕੁਰ ਸਿੰਗਲਾ, ਮਨੋਜ ਬਾਂਸਲ ਟਾਇਰਾਂ ਵਾਲੇ, ਰਵੀ ਚਾਂਦੀ ਵਾਲੇ, ਰੋਕੀ ਫ਼ਰੂਟ ਵਾਲੇ, ਸੁਨੀਲ਼ ਸਾਈ ਪੰਪ ਵਾਲੇ, ਮੋਹਨ ਮੌੜਾਂ ਵਾਲੇ, ਗੋਰਾ ਲਾਲ ਸੇਵਾਮੁਕਤ ਡੀਐਸਪੀ, ਦੀਪਕ ਅਰੋੜਾ, ਡੀਐੱਸਪੀ ਮਨਜੀਤ ਸਿੰਘ ਤੇ ਉਨ੍ਹਾਂ ਦੀ ਟੀਮ ਕਰ ਭਲਾ ਹੋ ਭਲਾ ਵਿਸ਼ੇਸ ਤੌਰ ’ਤੇ ਪਹੁੰਚੇ। ਇਸ ਮੌਕੇ ਛੱਪਣ ਭੋਗ ਦੀ ਸੇਵਾ ਵਿਕਾਸ ਵਿੱਕੀ ਵੱਲੋਂ ਕੀਤੀ ਗਈ।
ਇਸ ਮੌਕੇ ਭਗਤਾਂ ਲਈ ਭੰਡਾਰਾ ਲਗਾਇਆ। ਰਾਜੇਸ਼ ਪੰਧੇਰ ਵੱਲੋਂ ਭੰਡਾਰੇ ਨੁੂੰ ਸੁਚਾਰੁੂ ਢੰਗ ਨਾਲ ਚਲਾਇਆ। ਮੰਡਲ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰੰਨ੍ਹ ਦੇ ਸਨਮਾਨਿਤ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਤਰਸੇਮ ਜੋਗਾ ਵੱਲੋਂ ਨਿਭਾਈ ਗਈ। ਅੰਤ ਵਿੱਚ ਆਰਤੀ ਕਰਕੇ ਭਗਤਾਂ ਵਿੱਚ ਪ੍ਰਸ਼ਾਦ ਵੰਡਿਆ ਗਿਆ। ਅੰਤ ਵਿੱਚ ਸਰਪ੍ਰਸ਼ਤ ਸਤੀਸ਼ ਕਿੱਟੀ , ਸਜੀਵ ਕਾਕਾ ਤੇ ਨਰੇਸ਼ ਗੋਇਲ ਸ਼ਿਆਮ ਸੇਵਾ ਮੰਡਲ ਦੇ ਮੁੱਖ ਸਲਾਹਾਕਾਰ ਰਾਜੇਸ਼ ਲੀਲਾ ਵੱਲੋਂ ਆਏ ਹੋਏ ਭਗਤਾਂ ਦਾ ਧੰਨਵਾਦ ਕੀਤਾ।