ਮਹਿਲਾ ਦਿਵਸ 'ਤੇ ਕਰਵਾਇਆ ਸਮਾਗਮ ਮੁਕੰਮਲ
ਨੇੜਲੇ ਪਿੰਡ ਜੀਤਸਰ ਬੱਛੋਆਣਾ ਦੇ ਸਰਕਾਰੀ
Publish Date: Tue, 03 Mar 2026 06:41 PM (IST)
Updated Date: Wed, 04 Mar 2026 04:08 AM (IST)

ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ ਨੇੜਲੇ ਪਿੰਡ ਜੀਤਸਰ ਬੱਛੋਆਣਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚ ਸਾਲਾਨਾ ਸਮਾਗਮ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਬੱਚਿਆ ਦੁਆਰਾ ਕੋਰੋਗਰਾਫ਼ੀਆ, ਐਕਸ਼ਨ ਗੀਤ, ਨਾਟਕ, ਕਵਿਤਾ, ਕਵਿਸ਼ਰੀ, ਗਿੱਧਾ, ਭੰਗੜਾ ਪੇਸ਼ ਕਰਕੇ ਅਜਿਹਾ ਰੰਗ ਬੰਨ੍ਹਿਆ ਕਿ ਪ੍ਰੋਗਰਾਮ ਲਗਾਤਾਰ 5 ਘੰਟੇ ਚਲਿਆ ਅਤੇ ਮਾਪਿਆ ਨੇ ਖੂਬ ਅਨੰਦ ਲਿਆ। ਅੱਜ ਦੇ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਬੁੱਧ ਰਾਮ ਅਤੇ ਪ੍ਰਿੰਸੀਪਲ ਬੂਟਾ ਸਿੰਘ ਸੇਖੋ ਪੁੱਜੇ। ਸਕੂਲ ਕਮੇਟੀ ਵੱਲੋਂ ਮਹਿਲਾ ਦਿਵਸ ਮੌਕੇ ਪ੍ਰੋਗਰਾਮ ਦਾ ਉਦਘਾਟਨ ਵਿਦਿਆਰਥਣਾ ਤੋਂ ਕਰਵਾਇਆ ਗਿਆ। ਇਸ ਮੌਕੇ ਸਕੂਲ ਵੱਲੋਂ ਆਪਣੇ ਸਕੂਲ ਦੀਆ ਪ੍ਰਾਪਤੀਆ ਦੀ ਇੱਕ ਵੀਡੀਓ ਵੀ ਦਿਖਾਈ ਗਈ, ਜਿੱਥੇ ਬਹੁਤ ਸਾਰੇ ਦਾਨੀ ਸੱਜਣਾ ਵੱਲੋਂ ਸਕੂਲ ਦੀ ਸਹਾਇਤਾ ਕੀਤੀ। ਇਸ ਮੌਕੇ ਵਿਧਾਇਕ ਬੁੱਧ ਰਾਮ ਵੱਲੋਂ ਸਕੂਲ ਦੇ ਇਸ ਨਿਵੇਕਲੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਸਕੂਲ ਵਿਖੇ ਨਵੇਂ ਬਣੇ ਸ਼ੈਡ ਦਾ ਉਦਘਾਟਨ ਵੀ ਕੀਤਾ ਗਿਆ। ਇਸ ਮੌਕੇ ਸਕੂਲ ਮੁਖੀ ਸਤਪਾਲ ਸਿੰਘ ਵੱਲੋਂ ਸਕੂਲ ਦੀਆ ਸੈਸ਼ਨ ਦੌਰਾਨ ਪ੍ਰਾਪਤੀਆ ਦੱਸੀਆ ਅਤੇ ਦਾਨੀ ਸੱਜਣਾ ਨੂੰ ਸਨਮਾਨਿਤ ਕੀਤਾ ਗਿਆ। ਅੱਜ ਦੇ ਸਮਾਗਮ ਵਿੱਚ ਮਾਪਿਆ ਦਾ ਬਹੁਤ ਜ਼ਿਆਦਾ ਇਕੱਠ ਦੇਖਣ ਨੂੰ ਮਿਲਿਆ। ਪ੍ਰੋਗਰਾਮ ਦੌਰਾਨ ਸਕੂਲ ਵੱਲੋਂ ਲਗਾਈ ਸਕਰੀਨ ਖਿੱਚ ਦਾ ਕੇਂਦਰ ਰਹੀ। ਇਸ ਮੌਕੇ ਸਿੱਖਿਆ ਕੁਆਰਡੀਨੇਟਰ ਸੁਭਾਸ਼ ਨਾਗਪਾਲ, ਪ੍ਰਿੰਸੀਪਲ ਗੁਰਮੀਤ ਸਿੰਘ, ਹਰਦੀਪ ਸਿੰਘ ਆਸਟ੍ਰੇਲੀਆ, ਮੱਖਣ ਸਿੰਘ ਡੀ.ਪੀ., ਬਲਾਕ ਸੰਮਤੀ ਮੈਂਬਰ ਮੇਜਰ ਸਿੰਘ, ਡਾ. ਕਰਨੈਲ ਵੈਰਾਗੀ, ਚੇਅਰਮੈਨ ਗੁਰਪਿਆਰ ਸਿੰਘ, ਨੰਬਰਦਾਰ ਅਜੈਬ ਸਿੰਘ ਰੱਲੀ, ਗੁਰਪਰਨ ਸਿੰਘ ਰੱਲੀ, ਡਾ. ਬੱਗਾ ਸਿੰਘ ਤੋਂ ਇਲਾਵਾ ਪਿੰਡ ਵਾਸੀ ਮੌਜੂਦ ਸਨ।