ਦਸਮੇਸ਼ ਸਕੂਲ ਦੀ ਜੈਸਮੀਨ ਨੇ ਹਾਸਲ ਕੀਤੇ 97.5 ਫ਼ੀਸਦੀ ਅੰਕ
ਦਸਮੇਸ਼ ਇੰਟਰਨੈਸ਼ਨਲ ਸਕੂਲ ਸਰਦੂਲਗੜ
Publish Date: Mon, 18 May 2026 07:48 PM (IST)
Updated Date: Tue, 19 May 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਦੂਲਗੜ੍ਹ : ਦਸਮੇਸ਼ ਇੰਟਰਨੈਸ਼ਨਲ ਸਕੂਲ ਸਰਦੂਲਗੜ (ਸੀਬੀਐੱਸਈ) ਨੇ ਲਗਾਤਾਰ ਦੂਸਰੇ ਸਾਲ ਬਾਰ੍ਹਵੀ ਕਲਾਸ ਦੇ ਨਤੀਜੇ ਵਿੱਚੋਂ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਮੱਲਿਆ ਅਤੇ ਸਟੇਟ ਪੱਧਰ ’ਤੇ ਮੈਡੀਕਲ ਸਟਰੀਮ ਵਿਚੋ ਚੌਥਾ ਸਥਾਨ ਹਾਸਿਲ ਕੀਤਾ। ਸਕੂਲ ਦੀ ਹੋਣਹਾਰ ਵਿਦਿਆਰਥਣ ਜੈਸਮੀਨ ਕੰਬੋਜ਼ ਸਪੁੱਤਰੀ ਸਵਰਨ ਸਿੰਘ ਸਰਦੂਲਗੜ੍ਹ ਨੇ ਸੀਬੀਐੱਸਈ ਮੈਡੀਕਲ ਸਟਰੀਮ ਦੇ ਮੇਨ ਵਿਸ਼ਿਆਂ 97.5 ਫ਼ੀਸਦੀ ਅੰਕ ਲੈ ਕੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਤੇ ਰਹਿ ਕੇ ਆਪਣੇ ਸਕੂਲ, ਮਾਪਆਿਂ ਅਤੇਅਧਆਿਪਕਾਂ ਦਾ ਨਾਮ ਰੌਸ਼ਨ ਕੀਤਾ। ਇਸੇ ਤਰ੍ਹਾਂ ਸਕੂਲ ਦੇ ਹੋਣਹਾਰ ਵਿਦਿਆਰਥੀ ਨਮਨ ਸਪੁੱਤਰ ਰਾਜ ਕੁਮਾਰ ਸਰਦੂਲਗੜ੍ਹ 96 ਫ਼ੀਸਦੀ, ਗੁਰਨੂਰ ਕੌਰ ਸਪੁੱਤਰੀ ਜਗਦੇਵ ਸਿੰਘ ਪਿੰਡ ਫੱਤਾ ਬਾਲੂ 95.4 ਫ਼ੀਸਦੀ, ਪਰਮਿੰਦਰ ਸਿੰਘ ਸਪੁੱਤਰ ਦਵਿੰਦਰ ਸਿੰਘ ਪਿੰਡ ਭੂੰਦੜ 95 ਫ਼ੀਸਦੀ , ਕਿਰਨਪਾਲ ਕੌਰ ਸਪੁੱਤਰੀ ਮਿੱਠੂ ਸਿੰਘ ਪਿੰਡ ਰੌੜੀ 94.2 ਫ਼ੀਸਦੀ, ਰਮਨਦੀਪ ਕੌਰ ਸਪੁੱਤਰੀ ਜਗਵੰਤ ਸਿੰਘ ਪਿੰਡ ਰੌੜੀ 92.4 ਫ਼ੀਸਦੀ, ਹਰਮਨਦੀਪ ਕੌਰ ਸਪੁੱਤਰੀ ਕੁਲਦੀਪ ਸਿੰਘ ਸਰਦੂਲਗੜ੍ਹ 91.2 ਫ਼ੀਸਦੀ ਅਮਨਜੀਤ ਕੌਰ ਸਪੁੱਤਰੀ ਜਗਸੀਰ ਸਿੰਘ ਪਿੰਡ ਮਾਖੇਵਾਲਾ 91 ਫ਼ੀਸਦੀ, ਸੁਖਪ੍ਰੀਤ ਕੌਰ ਸਪੁੱਤਰੀ ਦਲਜੀਤ ਸਿੰਘ ਪਿੰਡ ਸੰਘਾ 91 ਫ਼ੀਸਦੀ, ਈਪਸ਼ਾ ਸਚਦੇਵਾ ਸਪੁੱਤਰੀ ਅਜੇ ਕੁਮਾਰ ਸਰਦੂਲਗੜ੍ਹ 90.4 ਫ਼ੀਸਦੀ, ਜਸ਼ਨਪ੍ਰੀਤ ਕੌਰ ਸਪੁੱਤਰੀ ਸੰਦੀਪ ਸਿੰਘ ਪਿੰਡ ਫੱਗੂ 90.2 ਫ਼ੀਸਦੀ ਹਰਲੀਨ ਕੌਰ ਸੰਧੂ ਸਪੁੱਤਰੀ ਤਰਿਲੋਚਨ ਸਿੰਘ ਪਿੰਡ ਸਰਦੂਲੇਵਾਲਾ ਨੇ 90 ਫ਼ੀਸਦੀ ਅੰਕ ਹਾਸਿਲ ਕੀਤੇ। ਇਸ ਤਰ੍ਹਾਂ ਸਕੂਲ ਦੇ ਰੈਗੂਲਰ ਵਿਦਿਆਰਥੀਆਂ ਵਿੱਚੋਂ 90 ਫ਼ੀਸਦੀ ਤੋਂ ਉੱਪਰ 12 ਵਿਦਿਆਰਥੀ ਅਤੇ 27 ਵਿਦਿਆਰਥੀਆਂ ਨੇ 80 ਫ਼ੀਸਦੀ-90 ਫ਼ੀਸਦੀ ਅੰਕ ਹਾਸਲ ਕੀਤੇ। ਇਸੇ ਤਰ੍ਹਾਂ ਅਲੱਗ-ਅਲੱਗ ਵਿਸ਼ਿਆਂ ਵਿੱਚੋਂ ਕੁੱਲ 53 ਵਿਦਿਆਰਥੀਆਂ ਨੇ ਇੰਗਲਿਸ, ਜੀਓ, ਪੋਲੀਟੀਕਲ ਸਾਇੰਸ, ਕੈਮਸਿਟਰੀ, ਫਿਜੀਕਸ, ਬਾਇਓ, ਬਿਜਨਸ ਸਟੱਡੀ, ਇਕਨਾਮਕਿਸ, ਮੈਥ, ਪੰਜਾਬੀ ਵਿੱਚੋਂ 95 ਤੋਂ 100 ਅੰਕ ਤੱਕ ਪ੍ਰਾਪਤ ਕੀਤੇ। ਸਕੂਲ ਦੇ ਚੇਅਰਮੈਨ ਭੁਪਿੰਦਰ ਸਿੰਘ ਸੰਧੂ, ਪ੍ਰਿੰਸੀਪਲ ਪਰਮਿੰਦਰ ਕੌਰ ਸੰਧੂ , ਮੈਨੇਜ਼ਿੰਗ ਡਾਇਰੈਕਟਰ ਦਿਲਮੋਹਿਤ ਸਿੰਘ ਸੰਧੂ ਤੇ ਵਾਈਸ ਪ੍ਰਿੰਸੀਪਲ ਰਾਜਵੀਰ ਕੌਰ ਮੱਲੀ ਨੇ ਇੰਨ੍ਹਾਂ ਵਿਦਿਆਰਥੀਆਂ ਨੂੰ ਵਧਾਈਆਂ ਦਿੰਦਿਆਂ ਦੱਸਿਆ ਕਿ ਸਭ ਤੋਂ ਵੱਡੀ ਗੱਲ ਹੈ ਕਿ ਇਹ ਸਕਲੂ ਦੇ ਰੈਗੂਲਰ ਵਿਦਿਆਰਥੀ ਹਨ ਅਤੇ ਇੰਨ੍ਹਾਂ ਨੇ ਬਿਨਾ ਕਿਸੇ ਕੋਚਿੰਗ ਜਾਂ ਟਿਊਸ਼ਨ ਤੋਂ ਇਹ ਮੁਕਾਮ ਹਾਸਿਲ ਕੀਤੇ । ਮੈਨੇਜਮੈਂਟ ਨੇ ਸਕੂਲ ਦੇ ਮਿਹਨਤੀ, ਕਾਬਿਲ ਤੇ ਤਜਰਬੇਕਾਰ ਸਟਾਫ ਨੂੰ ਵਧਾਈ ਦਿੰਦਿਆਂ ਹੋਰ ਮਿਹਨਤ ਲਈ ਪ੍ਰੇਰਿਆ।